ਲੋਕ ਭਲਾਈ ਮੰਚ ਨੇ ਕਰਵਾਇਆ ਸੈਮੀਨਾਰ
ਲੋਕ ਭਲਾਈ ਮੰਚ ਨੇ ਕਰਵਾਇਆ ਸੈਮੀਨਾਰ
Publish Date: Tue, 14 Apr 2026 05:32 PM (IST)
Updated Date: Wed, 15 Apr 2026 04:06 AM (IST)
ਫੋਟੋ-24 ਕੈਪਸਨ - ਸੈਮੀਨਾਰ ਉਪਰੰਤ ਬਲਬੀਰ ਸਿੰਘ ਝਾਮਕਾ ਤੇ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲੋਕ ਭਲਾਈ ਮੰਚ ਪੰਜਾਬ ਵੱਲੋਂ ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਜਸਬੀਰ ਸਿੰਘ ਗੁਮਾਨਪੁਰਾ ਦੀ ਪ੍ਰਧਾਨਗੀ ਹੇਠ ਖ਼ਾਲਸਾ ਸਾਜਨਾ ਦਿਵਸ ਤੇ ਡਾਕਟਰ ਬੀਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਸੈਮੀਨਾਰ ਕਰ ਕੇ ਮਨਾਇਆ ਗਿਆ। ਇਸ ਸਮੇਂ ਦੌਰਾਨ ਹੋਈ ਵਿਸ਼ਾਲ ਇਕੱਤਰਤਾ ’ਚ ਬਲਬੀਰ ਸਿੰਘ ਝਾਮਕਾ, ਅਜੀਤ ਸਿੰਘ ਭੱਟੀ, ਸਰਬਜੀਤ ਸਿੰਘ ਗੁਮਾਨਪੁਰਾ, ਬਲਦੇਵ ਸਿੰਘ, ਮਾਸਟਰ ਸੁਖਦੇਵ ਸਿੰਘ, ਵਿਜੇ ਸਿੰਧਰਾ, ਕੁਲਵੰਤ ਕੌਰ, ਸ਼ੀਲਾ, ਓਮਪ੍ਰਕਾਸ਼, ਬਿਹਾਰੀ ਲਾਲ ਭਾਰਤੀ, ਬਲਵਿੰਦਰ ਕੌਰ, ਅਮਰਜੀਤ ਸਿੰਘ ਗਿੱਲ, ਐਡਵੋਕੇਟ ਮਨਿੰਦਰ ਜੀਤ ਸਿੰਘ ਝਾਮਕਾ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸਿੰਘ ਨੇ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਬਾਜ਼ ਸਿੰਘ ਭਰਾੜੀਵਾਲ, ਮੇਜਰ ਸਿੰਘ ਮਿਆਦੀਆ, ਕਾਮਰੇਡ ਦਾਨਾ, ਮਹਿੰਦਰ ਪਾਲ, ਬਲਕਾਰ ਸਿੰਘ ਗੁਮਾਨਪੁਰਾ, ਦਲਬੀਰ ਸਿੰਘ ਗੁਮਾਨਪੁਰਾ, ਸਰਵਣ ਸਿੰਘ, ਰਵੀ ਕੁਮਾਰ ਅਤੇ ਨੇਕੀ ਰਾਮ ਤੇ ਇਲਾਵਾ ਹੋਰ ਵੀ ਸਾਥੀ ਹਾਜ਼ਰ ਸਨ।