ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਣਾ ਜਰੂਰੀ : ਸੁਰਿੰਦਰਪਾਲ ਸਿੰਘ
ਲਿਟਲ ਬੱਡਸ ਪਬਲਿਕ ਸਕੂਲ ’ਚ ਮਨਾਈ ਵਿਸਾਖੀ
Publish Date: Tue, 14 Apr 2026 05:30 PM (IST)
Updated Date: Wed, 15 Apr 2026 04:06 AM (IST)

* ਲਿਟਲ ਬੱਡਸ ਪਬਲਿਕ ਸਕੂਲ ’ਚ ਮਨਾਈ ਵਿਸਾਖੀ ਫੋਟੋ-9 ਕੈਪਸ਼ਨ : ਲਿਟਲ ਬੱਡਸ ਪਬਲਿਕ ਸਕੂਲ ਖੰਡਵਾਲਾ ਵਿਖੇ ਵਿਸਾਖੀ ਸਮਾਰੋਹ ਦੌਰਾਨ ਬੱਚਿਆਂ ਨਾਲ ਪ੍ਰਿੰਸੀਪਲ ਸੁਰਿੰਦਰ ਕੌਰ, ਵਾਈਸ ਪ੍ਰਿੰਸੀਪਲ ਯੋਗਤਾ ਭਾਰਦਵਾਜ, ਵੀਨਾ ਭਾਵਨੂ ਤੇ ਹੋਰ ਸਟਾਫ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਿਟਲ ਬੱਡਸ ਪਬਲਿਕ ਸਕੂਲ ਖੰਡਵਾਲਾ ਵਿਚ ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਤੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਸਕੂਲ ’ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਤੇ ਇਹ ਕਿਉਂ ਮਨਾਈ ਜਾਂਦੀ ਹੈ, ਇਸ ਬਾਰੇ ਦੱਸਿਆ। ਵਿਦਿਆਰਥੀ ਵੱਲੋਂ ਵਿਸਾਖੀ ਦੇ ਇਤਿਹਾਸ ਨੂੰ ਦਰਸਾਉਂਦੀਆਂ ਹੋਈ ਕਵਿਤਾਵਾਂ ਤੇ ਭਾਸ਼ਣ ’ਚ ਦੱਸਿਆ ਗਿਆ ਕਿ ਕਿਵੇਂ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਬਾਰੇ ਜਾਣੂ ਕਰਵਾਇਆ। ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ 13 ਅਪ੍ਰੈਲ 1699 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਧਰਮ ਅਤੇ ਸਮਾਜ ਦੇ ਸਰਬੱਤ ਦੀ ਭਲਾਈ ਲਈ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ਤੇ ਸਿਧਾਤਾਂ ’ਤੇ ਚੱਲਣ ਦੀ ਅਪੀਲ ਕੀਤੀ। ਇਸ ਉਪਰੰਤ 13 ਅਪ੍ਰੈਲ 1919 ਈਸਵੀ ਨੂੰ ਜਲ੍ਹਿਆਂਵਾਲੇ ਬਾਗ ਵਿਖੇ ਹੋਏ ਖੂਨੀ ਹੱਤਿਆਕਾਂਡ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੇ ਰੱਖਣ ਲਈ ਇਸ ਤਰ੍ਹਾਂ ਦੇ ਤਿਉਹਾਰ ਮਨਾਉਣਾ ਜ਼ਰੂਰੀ ਦੱਸਿਆ। ਇਸ ਮੌਕੇ ਸਕੂਲ ਸਟਾਫ ’ਚ ਵਾਈਸ ਪ੍ਰਿੰਸੀਪਲ ਯੋਗਤਾ ਭਾਰਦਵਾਜ, ਵੀਨਾ ਭਾਵਨੂ, ਹਰਮਨ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।