ਵਿਸ਼ਵ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਵਿਸ਼ਵ ਪਬਲਿਕ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Tue, 14 Apr 2026 05:25 PM (IST)
Updated Date: Wed, 15 Apr 2026 04:06 AM (IST)

ਫੋਟੋ-4 ਕੈਪਸ਼ਨ : 8ਵੀਂ ਦੇ ਨਤੀਜੇ ਦੌਰਾਨ ਮਿਸਾਲੀ ਅੰਕ ਹਾਸਲ ਕਰਨ ਵਾਲੇ ਚਮਕਦੇ ਸਿਤਾਰੇ ਵਿਿਦਆਰਥੀ ਦਾ ਸਵਾਗਤ ਤੇ ਮੰੂਹ ਮਿੱਠਾ ਕਰਵਾਉਂਦੇ ਪਿੰ੍ਰ. ਜਗਜੀਤ ਸਿੰਘ ਹੁੰਦਲ, ਵਾਈਸ ਪ੍ਰਿੰ. ਰਮਨਦੀਪ ਕੌਰ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਐਲਾਨੇ ਗਏ 8ਵੀਂ ਦੇ ਨਤੀਜੇ ਦੌਰਾਨ ਸਕੂਲ, ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤੇ ਜਾਣ ਦੀ ਲੜੀ ਤਹਿਤ ਵਿਸ਼ਵ ਪਬਲਿਕ ਹਾਈ ਸਕੂਲ (ਵੇਰਕਾ) ਬਟਾਲਾ ਰੋਡ ਦਾ ਵੀ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕੀ ਕਮੇਟੀ ਦੇ ਮੁਖੀ ਤੇ ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ ਤੇ ਵਾਈਸ ਪ੍ਰਿੰ. ਰਮਨਦੀਪ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸ਼ਗੁਨ ਸਿੰਘ ਨੇ 93.66 ਫੀਸਦ, ਸੁਖਦੀਪ ਕੌਰ ਨੇ 93.05 ਫੀਸਦ, ਸਾਕਸ਼ੀ ਨੇ 92 ਫੀਸਦ, ਅਨਮੋਲਪ੍ਰੀਤ ਕੌਰ ਨੇ 92 ਫੀਸਦ, ਤਰਨਪ੍ਰੀਤ ਕੌਰ ਨੇ 90.66 ਫੀਸਦ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕਰਨ ਦੇ ਨਾਲ-ਨਾਲ ਸਕੂਲ ਦੇ ਚਮਕਦੇ ਸਿਤਾਰਿਆਂ ਵਜੋਂ ਪਹਿਚਾਣ ਕਾਇਮ ਕੀਤੀ ਹੈ। ਸਕੂਲ ਪ੍ਰਬੰਧਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਰਮਨਦੀਪ ਕੌਰ, ਮੋਨਿਕਾ, ਸੋਨਿਕਾ, ਹਰਪ੍ਰੀਤ ਕੌਰ ਤੇ ਹੇਮਲਤਾ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।