ਹਰਮਨ ਪਬਲਿਕ ਹਾਈ ਸਕੂਲ ਦਾ ਨਤੀਜਾ 100 ਫੀਸਦੀ
ਹਰਮਨ ਪਬਲਿਕ ਹਾਈ ਸਕੂਲ ਦਾ ਨਤੀਜਾ 100 ਫੀਸਦੀ
Publish Date: Tue, 14 Apr 2026 04:42 PM (IST)
Updated Date: Wed, 15 Apr 2026 04:03 AM (IST)
ਫੋਟੋ :7 ਕੈਪਸ਼ਨ : ਸਕੂਲ ਦੇ ਵਿਦਿਆਰਥੀਆਂ ਨਾਲ ਚੇਅਰਮੈਨ ਕੈਲਾਸ਼ ਰਾਣੀ, ਪ੍ਰਿੰਸੀਪਲ ਅਸ਼ਵਨੀ ਮਲਹੋਤਰਾ ਅਤੇ ਡਾਇਰੈਕਟਰ ਨਵਦੀਪ ਕੌਰ ਮਲਹੋਤਰਾ। ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੁਲਤਾਨਵਿੰਡ ਪਿੰਡ ਵਿਖੇ ਸਥਿਤ ਹਰਮਨ ਪਬਲਿਕ ਹਾਈ ਸਕੂਲ ਦੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਬੋਰਡ ਦੀ ਪੰਜਵੀਂ ਤੇ ਅੱਠਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ। ਸ਼ਾਨਦਾਰ ਨਤੀਜੇ ਆਉਣ ਦੀ ਖੁਸ਼ੀ ’ਚ ਚੇਅਰਮੈਨ ਕੈਲਾਸ਼ ਰਾਣੀ, ਪ੍ਰਿੰਸੀਪਲ ਅਸ਼ਵਨੀ ਮਲਹੋਤਰਾ ਤੇ ਡਾਇਰੈਕਟਰ ਨਵਦੀਪ ਕੌਰ ਮਲਹੋਤਰਾ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਹਰਿੰਦਰ , ਗੋਰੀ ਸੇਠੀ, ਨਿਸ਼ਾ ਸੈਣੀ, ਬਲਜੀਤ ਕੌਰ, ਸੀਮਾ, ਸੁਮਨ ਬਾਲਾ, ਵਰਿੰਦਰ ਕੌਰ, ਸੰਤੋਸ਼ ਕੁਮਾਰੀ, ਮਧੂ ਸ਼ਰਮਾ, ਮਨਦੀਪ ਕੌਰ, ਪਰਮਿੰਦਰ ਕੌਰ, ਸ਼ਰਨਜੀਤ ਕੌਰ, ਸਿਮਰਤ ਕੌਰ ਆਦਿ ਸਟਾਫ ਹਾਜ਼ਰ ਸੀ।