ਰੇਡੀਐਂਟ ਰੋਜਿਜ਼ ਸਕੂਲ ’ਚ ਮਨਾਈ ਵਿਸਾਖੀ
ਰੇਡੀਐਂਟ ਰੋਜਿਜ਼ ਸਕੂਲ ’ਚ ਮਨਾਈ ਵਿਸਾਖੀ
Publish Date: Tue, 14 Apr 2026 04:40 PM (IST)
Updated Date: Wed, 15 Apr 2026 04:03 AM (IST)
ਫੋਟੋ-3 ਕੈਪਸ਼ਨ : ਵਿਸਾਖੀ ਮੌਕੇ ਰੇਡੀਐਂਟ ਰੋਜਿਜ਼ ਪਬਲਿਕ ਸਕੂਲ ਵਿਚ ਬੱਚਿਆਂ ਨਾਲ ਅਧਿਆਪਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੇਡੀਐਂਟ ਰੋਜਿਜ਼ ਪਬਲਿਕ ਸਕੂਲ ’ਚ ਪ੍ਰਿੰਸੀਪਲ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚੇ ਰੰਗ-ਬਿਰੰਗੇ ਪੁਸ਼ਾਕਾਂ ’ਚ ਸੱਜ ਕੇ ਸਕੂਲ ਪਹੁੰਚੇ ਸਨ। ਬੱਚਿਆਂ ਨੇ ਪੰਜਾਬੀ ਗੀਤਾਂ ’ਤੇ ਡਾਂਸ ਕੀਤਾ ਤੇ ਵਿਸਾਖੀ ਦੀ ਖੁਸ਼ੀ ਮਨਾਈ। ਸਕੂਲ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਦੱਸਿਆ ਕਿ ਵਿਸਾਖੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਉਨ੍ਹਾਂ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਖਾਲਸਾ ਪੰਥ ਦੀ ਸਿਰਜਣਾ ਵੀ ਕੀਤੀ। ਇਸ ਦੇ ਨਾਲ ਹੀ ਇਹ ਤਿਉੇਹਾਰ ਕਿਸਾਨਾਂ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਕਿਸਾਨਾਂ ਆਪਣੀ ਪੱਕ ਚੁੱਕੀ ਫ਼ਸਲ ਦੀ ਵਾਢੀ ਕਰਦੇ ਹਨ ਤੇ ਆਪਣੀ ਪੱਕੀ ਫਸਲ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਜੱਲ੍ਹਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ ਵੀ ਇਸੇ ਦਿਨ ਵਾਪਰਿਆ ਸੀ। ਅੰਤ ’ਚ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।