ਕੂੜੇ ਦੇ ਡੰਪ ਦਾ ਮੁੱਦਾ ਹੱਲ ਕੀਤਾ ਜਾਵੇ : ਵਰਿੰਦਰ ਸਿੰਘ
ਆਨੰਦ ਪਾਰਕ ਦੇ ਨੇੜੇ ਬਣੇ ਕੂੜੇ ਦੇ ਡੰਪ ਦਾ ਮੁੱਦਾ ਹੱਲ ਕੀਤਾ ਜਾਵੇ :ਵਰਿੰਦਰ ਸਿੰਘ
Publish Date: Tue, 07 Apr 2026 08:59 PM (IST)
Updated Date: Wed, 08 Apr 2026 04:15 AM (IST)

ਇੱਕਜੁੱਟ ਹੋ ਕੇ ਉੱਚ ਸੋਚ ਵਾਲੇ ਨੇਤਾਵਾਂ ਨੂੰ ਵੋਟ ਦਿਓ: ਵਿਧਾਇਕ ਕੁੰਵਰ ‘ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ’ ਦੇ ਵਫਦ ਦੀ ਵਿਧਾਇਕ ਨਾਲ ਕੂੜੇ ਦੇ ਢੇਰਾਂ ਦੇ ਮੁੱਦੇ ’ਤੇ ਗੰਭੀਰ ਚਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ‘ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ’ ਜਾਗਰੂਕਤਾ ਮੁਹਿੰਮ ਟੀਮ ਦੇ ਮੁੱਖ ਕੋਆਰਡੀਨੇਟਰ ਵਰਿੰਦਰ ਸਿੰਘ, ਕਿਰਨ ਵਿੱਗ ਰੋਟੇਰੀਅਨ, ਪੰਕਜ ਸਹਿਗਲ, ਰਾਮੂ ਚਾਚਾ, ਸਤਨਾਮ ਸਿੰਘ, ਦੀਪਕ ਵਿੱਗ, ਗਗਨਦੀਪ ਸਿੰਘ ਅਤੇ ਰਣਜੀਤ ਐਵੀਨਿਊ ਦੇ ਵਸਨੀਕਾਂ ਨੇ ਆਨੰਦ ਪਾਰਕ ਦੇ ਨੇੜੇ ਨਵੇਂ ਬਣੇ ਕੂੜੇ ਦੇ ਡੰਪ ਸਬੰਧੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੂੜੇ ਦੇ ਢੇਰਾਂ ਦੇ ਮੁੱਦੇ ’ਤੇ ਗੰਭੀਰ ਚਰਚਾ ਕੀਤੀ। ਮੁੱਖ ਕੋਆਰਡੀਨੇਟਰ ਵਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੀ ਸ਼ਕਤੀ ਦੀ ਵਰਤੋਂ ਕਰਕੇ ਦੋ ਵਾਰ ਡੰਪ ਸਾਫ਼ ਕਰਵਾਇਆ ਸੀ, ਪਰ ਹੁਣ ਇਕ ਨਵੀਂ ਕੰਪਨੀ ਦੁਬਾਰਾ ਉੱਥੇ ਕੂੜਾ ਸੁੱਟ ਰਹੀ ਹੈ। ਹਾਲਾਕਿ ਮੰਤਰੀ ਰਵਜੋਤ ਸਿੰਘ ਨੇ ਕਾਰਪੋਰੇਸ਼ਨ ਨੂੰ ਡੰਪ ਸਾਫ਼ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਵਿਧਾਇਕ ਨੂੰ ਸਵਾਲ ਕੀਤਾ ਕਿ ਸਾਨੂੰ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਫਰਿਆਦ ਲੈ ਕੇ ਕਿੱਥੇ ਜਾਣ। ਵਿਧਾਇਕ ਕੁੰਵਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਵਿਧਾਨ ਸਭਾ ਨੇ ਡੰਪ ਸਾਫ਼ ਕਰਵਾਇਆ ਹੈ। ਕੰਪਨੀ ਕੂੜੇ ਦੇ ਢੇਰਾਂ ਨੂੰ ਦੁਬਾਰਾ ਨਹੀਂ ਖੜ੍ਹਾ ਕਰ ਸਕਦੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਤੇ ਮੇਅਰ ਮੋਤੀ ਭਾਟੀਆ ਨਾਲ ਮੁਲਾਕਾਤ ਕਰਨਗੇ। ਮੁੱਖ ਕੋਆਰਡੀਨੇਟਰ ਵਰਿੰਦਰ ਸਿੰਘ ਨੇ ਕਿਾਹ ਕਿ 2002 ਤੋਂ 2026 ਤੱਕ 25 ਸਾਲ ਹੋ ਗਏ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਕਿਸੇ ਵੀ ਪਾਰਟੀ ਜਾਂ ਅੰਮ੍ਰਿਤਸਰ ਦੇ ਨੇਤਾ ਨੇ ਕੂੜੇ ਦੇ ਪ੍ਰੋਸੈਸਿੰਗ ਯੂਨਿਟ ਬਾਰੇ ਚਰਚਾ ਨਹੀਂ ਕੀਤੀ, ਜਿਸ ਨਾਲ ਭਗਤਾਂਵਾਲਾ ਡੰਪ ’ਤੇ ਹੀ ਖਤਮ ਹੋ ਜਾਂਦਾ। ਹਾਲਾਕਿ ਗੁਰੂ ਨਗਰੀ ਵਿਚ ਸਿਆਸ ਆਗੂ ਕੂੜੇ ਦੇ ਢੇਰਾਂ ਤੇ ਰਾਜਨੀਤੀ ਖੇਡ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਤੁਹਾਨੂੰ ਉੱਚ ਸੋਚ ਵਾਲੇ ਨੇਤਾਵਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਤਾਂ ਹੀ ਪੰਜਾਬ ਵਿਕਾਸ ਦੇ ਰਾਹ ਤੇ ਅੱਗੇ ਵਧੇਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਲੀਨ ਅੰਮ੍ਰਿਤਸਰ ਗ੍ਰੀਨ ਅੰਮ੍ਰਿਤਸਰ ਜਾਗਰੂਕਤਾ ਮੁਹਿੰਮ ਦੇ ਨਾਅਰੇ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਰਾਜਨੀਤੀ, ਨਿੱਜੀ ਹਿੱਤਾਂ ਅਤੇ ਧਾਰਮਿਕ ਰਾਜਨੀਤੀ ਛੱਡੋ ਅਤੇ ਇੱਕਜੁੱਟ ਹੋ ਕੇ ਉੱਚ ਸੋਚ ਵਾਲੇ ਨੇਤਾਵਾਂ ਨੂੰ ਵੋਟ ਦਿਓ, ਭਾਵੇਂ ਪਾਰਟੀ ਜਾਂ ਧਰਮ ਕੋਈ ਵੀ ਹੋਵੇ। ਤੁਸੀਂ ਆਜ਼ਾਦ ਵੋਟਰ ਹੋ, ਲੋਕਤੰਤਰ ਨੂੰ ਮਜ਼ਬੂਤ ਕਰੋ ਅਤੇ ਦੇਸ਼ ਆਪਣੇ ਆਪ ਮਜ਼ਬੂਤ ਹੋ ਜਾਵੇਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਜਿਕਰ ਕਰਦਿਆਂ ਹਰ ਕੋਈ ਇਸ ਗੱਲ ਤੇ ਸਹਿਮਤ ਹੋਇਆ ਕਿ ਨਵਜੋਤ ਸਿੰਘ ਸਿੱਧੂ ਦੀ ਆਪਣੀ ਪਾਰਟੀ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਰਾਜਨੀਤੀ ਖੇਡੀ ਅਤੇ ਕੂੜੇ ਦੀ ਪ੍ਰੋਸੈਸਿੰਗ ਯੂਨਿਟ ਨੂੰ ਸ਼ੁਰੂ ਹੋਣ ਤੋਂ ਰੋਕਿਆ। ਗੱਲਬਾਤ ਦੌਰਾਨ ਵਰਿੰਦਰ ਸਿੰਘ ਨੇ ਕਿਹਾ ਕਿ 2015 ਵਿਚ ਕੂੜਾ ਪ੍ਰੋਸੈਸਿੰਗ ਯੂਨਿਟ ਅਤੇ ਘਰ-ਘਰ ਕੂੜਾ ਇਕੱਠਾ ਕਰਨ ਦਾ ਕੰਮ ਦੁਬਈ ਦੀ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ ਪਰ ਨਿੱਜੀ ਕੰਪਨੀ ਨੇ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਅਤੇ ਕੂੜਾ ਪ੍ਰੋਸੈਸਿੰਗ ਯੂਨਿਟ ਸ਼ੁਰੂ ਨਹੀਂ ਕੀਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਟ ਹਾਊਸ ਦੀ ਵਿਕਰੀ ਬਾਰੇ ਕਿਹਾ ਕਿ ਸਰਕਟ ਹਾਊਸ ਅੰਮ੍ਰਿਤਸਰ ਦੇ ਲੋਕਾਂ ਦਾ ਹੈ ਅਤੇ ਜਨਤਾ ਇਸ ਨੂੰ ਵਾਪਸ ਪ੍ਰਾਪਤ ਕਰੇਗੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਲਦੀ ਹੀ ਮੇਅਰ ਮੋਤੀ ਭਾਟੀਆ ਨੂੰ ਮਿਲਾਂਗਾ ਅਤੇ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਵਾਂਗਾ।