ਸਿਲੰਡਰਾਂ ਦੀ ਕਾਲਾਬਾਜ਼ਾਰੀ ’ਤੇ ਲਾਈ ਜਾਵੇ ਰੋਕ: ਲਾਲੀ
ਗੈਸ ਸਿਲੰਡਰਾਂ ਦੀ ਹੋ ਰਹੀ ਕਾਲਾਬਜਾਰੀ ’ਤੇ ਲਗਾਈ ਜਾਵੇ ਰੋਕ: ਲਾਲੀ
Publish Date: Tue, 07 Apr 2026 08:04 PM (IST)
Updated Date: Wed, 08 Apr 2026 04:12 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਗੈਸ ਸਿਲੰਡਰਾਂ ਦੀ ਹੋ ਰਹੀ ਕਿੱਲਤ ਕਾਰਨ ਜਿੱਥੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੁਝ ਦੁਕਾਨਦਾਰਾਂ ਵਲੋਂ ਗੈਸ ਸਿਲੰਡਰਾਂ ਦੀ ਡਿਲੀਵਰੀ ਕਰਨ ਵਾਲੇ ਰੇਹੜੀ ਚਾਲਕਾ ਦੇ ਨਾਲ ਮਿਲ ਕਾਲਾਬਾਜ਼ਾਰੀ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਪ੍ਰਗਟਾਵਾ ਆਰਟੀ ਐਕਟ ਸਪੈਸ਼ਲਿਸਟ ਤੇ ਹਿੰਦੂ ਨੇਤਾ ਜੈ ਗੋਪਾਲ ਲਾਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਡੀਜ਼ਲ ਤੇ ਐਕਸਾਈਜ ਡਿਊਟੀ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਉਸੇ ਤਰ੍ਹਾਂ ਹੀ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਲਾਲੀ ਨੇ ਕਿਹਾ ਕਿ ਕੇਂਦਰ ਦੀ ਵਿਸ਼ੇਸ਼ ਟੀਮ ਭੇਜ ਕੇ ਪੰਜਾਬ ਦੀਆਂ ਗੈਸ ਏਜੰਸੀਆਂ ਦੀ ਜਾਂਚ ਕੀਤੀ ਜਾਵੇ ਕਿ ਆਨਲਾਈਨ ਬੁਕਿੰਗ ਹੋਣ ਦੇ ਬਾਵਜੂਦ ਸਿਲੰਡਰਾਂ ਦੀ ਕਾਲਾਬਜ਼ਾਰੀ ਕਿਸ ਤਰ੍ਹਾਂ ਹੋ ਰਹੀ ਹੈ, ਤਾਂ ਜੋ ਜਨਤਾ ਨੂੰ ਘਰੇਲੂ ਗੈਸ ਸਲੰਡਰ ਆਸਾਨੀ ਨਾਲ ਮਿਲ ਸਕਣ ਅਤੇ ਲੋਕਾਂ ਦੀ ਰੋਟੀ ਅਸਾਨੀ ਨਾਲ ਚੱਲ ਸਕੇ ਤੇ ਉਨ੍ਹਾਂ ਨੂੰ ਬਲੈਕ ਵਿਚ ਸਿਲੰਡਰ ਨਾ ਖਰੀਦਣੇ ਪੈਣ। ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਂਦਾ ਤਾਂ ਮਹਿੰਗਾਈ ਹੋਰ ਵਧ ਸਕਦੀ ਸੀ ਅਤੇ ਇਸ ਦੇ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਇਜ ਡਿਊਟੀ ਨੂੰ ਘਟਾ ਕੇ ਲੋਕ ਹਿੱਤ ਦਾ ਫੈਂਸਲਾ ਲਿਆ ਹੈ, ਜਿਸ ਦੀ ਲੋਕ ਅਤੇ ਹਿੰਦੂ ਨੇਤਾ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਲਈ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ 25 ਦਿਨ ਬਾਅਦ ਕੀਤੀ ਜਾ ਰਹੀ ਹੈ ਤਾਂ ਮਹਿੰਗੇ ਰੇਟਾਂ ਤੇ ਲੋਕਾਂ ਨੂੰ ਸਿਲੰਡਰ ਕਿੱਥੋਂ ਮਿਲ ਰਹੇ ਹਨ ਅਤੇ ਦੁਕਾਨਦਾਰਾਂ ਨੂੰ ਘਰੇਲੂ ਸਿਲੰਡਰ ਕਿਸ ਤਰਾਂ ਉਪਲਬਧ ਹੋ ਰਹੇ ਹਨ, ਜਦਕਿ ਕਮਰਸ਼ੀਅਲ ਸਿਲੰਡਰਾਂ ਦੀਆਂ ਮਾਤਰਾ ਘੱਟ ਕੀਤੀ ਗਈ ਹੈ।