ਬਾਲਾ ਜੀ ਮੰਦਰ ਨਤਮਸਤਕ ਹੋਏ ਰਾਜ ਕੁਮਾਰ
(2 ਨੰਬਰ ਫਾਈਲ ਦੀ ਜਗ੍ਹਾ ਇਹ ਲਗਾਈ ਜਾਵੇ) ਬਾਲਾ ਜੀ ਮੰਦਰ ਨਤਮਸਤਕ ਹੋਏ ਰਾਜ ਕੁਮਾਰ
Publish Date: Tue, 07 Apr 2026 07:51 PM (IST)
Updated Date: Wed, 08 Apr 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਗਵਾਨ ਹਨੂਮਾਨ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਸੂਬਾ ਸਹਿ-ਪ੍ਰਚਾਰ ਮੰਤਰੀ ਰਾਜ ਕੁਮਾਰ ਸ਼ਰਮਾ ਘਣੂੰਪੁਰ ਕਾਲੇ ਦੇ ਬਾਲਾ ਜੀ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਮੱਥਾ ਟੇਕਿਆ ਅਤੇ ਭਗਵਾਨ ਬਾਲਾ ਜੀ ਦਾ ਆਸ਼ੀਰਵਾਦ ਲਿਆ। ਦੀਪਕ ਕੌਸ਼ਲ ਨੇ ਹਨੂੰਮਾਨ ਜੀ ਦੇ ਭਜਨਾਂ ਨਾਲ ਭਗਤਾਂ ਨੂੰ ਮੋਹਿਤ ਕੀਤਾ ਅਤੇ ਪੂਰਾ ਮਾਹੌਲ ਰਾਮ ਰਾਮ ਦੇ ਜਾਪ ਨਾਲ ਭਰ ਗਿਆ। ਜਗਤਗੁਰੂ ਅਸ਼ਨੀਲ ਨੇ ਰਾਜ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਤ ਬਾਲ ਯੋਗੀ, ਸੁਧਾ ਧਾਮ ਤੋਂ ਮਾਤਾ ਸੁਧਾ, ਸੰਤੋਸ਼ੀ ਮਾਤਾ ਮੰਦਰ ਤੋਂ ਰਾਜੇਸ਼ ਕੋਂਡਲ, ਰਾਘਵ ਕੋਂਡਲ, ਪਵਨ ਜੋਸ਼ੀ, ਬਲਵਿੰਦਰ ਕੁਮਾਰ, ਡਾ. ਰਮੇਸ਼ ਕੁਮਾਰ, ਡਾ. ਰਾਕੇਸ਼ ਸ਼ਰਮਾ, ਪੰਡਿਤ ਗੋਲਡੀ ਸ਼ਰਮਾ ਅਤੇ ਸ਼ਹਿਰ ਦੇ ਕਈ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।