ਮਾਤਾ ਚਿੰਤਪੁਰਨੀ ਮੰਦਰ ’ਚ ਕਰਵਾਇਆ ਕੀਰਤਨ
ਮਾਤਾ ਚਿੰਤਪੁਰਨੀ ਮੰਦਰ ’ਚ ਕਰਵਾਇਆ ਕੀਰਤਨ
Publish Date: Tue, 07 Apr 2026 07:04 PM (IST)
Updated Date: Wed, 08 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਤਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਮਾਤਾ ਚਿੰਤਪੁਰਨੀ ਮੰਦਰ, ਨਮਕ ਮੰਡੀ ਵਿਖੇ ਮਹੀਨਾਵਾਰੀ ਕੀਰਤਨ ਦਾ ਆਯੋਜਨ ਕੀਤਾ ਗਿਆ। ਪ੍ਰਸਿੱਧ ਭਜਨ ਗਾਇਕ ਨਵਲ ਵਰਮਾ ਨੇ ਮਹਾਂਮਾਈ ਦਾ ਗੁਣਗਾਨ ਕੀਤਾ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਦੇਵੀ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮਾਜ ਸੇਵਕ ਅਨੁਜ ਖੇਮਕਾ ਅਤੇ ਆਸ਼ੀਸ਼ ਖੇਮਕਾ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਅਨੁਜ ਖੇਮਕਾ ਅਤੇ ਆਸ਼ੀਸ਼ ਖੇਮਕਾ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਅਨੁਜ ਖੇਮਕਾ ਨੇ ਕਿਹਾ ਕਿ ਜੋ ਵੀ ਇਸ ਦਰਬਾਰ ਵਿਚ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ, ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਜਾਂਦੀ ਹੈ ਅਤੇ ਹਰ ਭਗਤ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਸਮਾਜ ਸੇਵਕ ਕਪਿਸ਼ ਖੇਮਕਾ, ਸਿਧਾਂਤ ਅਗਰਵਾਲ, ਸਾਹਿਬ, ਰੇਖਾ ਖੇਮਕਾ, ਸਮਾਜ ਸੇਵਕ ਅਸ਼ਵਨੀ ਜੋਸ਼ੀ, ਹਿਮਾਂਸ਼ੂ ਵਰਮਾ, ਦੀਵਾਂਸ਼ੂ ਵਰਮਾ, ਵਰਿੰਦਰ ਕੁਮਾਰ, ਵਿਨੈ, ਸ਼ਿਵਮ, ਗੌਰਵ, ਹੈਪੀ, ਰਮਨ, ਸੰਨੀ ਆਦਿ ਮੌਜੂਦ ਸਨ।