‘ਏਕ ਸ਼ਾਮ ਕਿਸ਼ੋਰੀ ਜੀ ਕੇ ਨਾਮ’ ਸਮਾਗਮ ਕਰਵਾਇਆ
‘ਏਕ ਸ਼ਾਮ ਕਿਸ਼ੋਰੀ ਜੀ ਕੇ ਨਾਮ’ ਸਮਾਗਮ ਕਰਵਾਇਆ
Publish Date: Tue, 07 Apr 2026 07:01 PM (IST)
Updated Date: Wed, 08 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਾਧਾ ਰਾਣੀ ਪਰਿਵਾਰ ਵਲੋਂ ਆਈਟੀਆਈ ਕਾਲਜ ਬੀਕੇ ਦੱਤ ਗੇਟ ਵਿਖੇ ਧਾਰਮਿਕ ਸਮਾਗਮ ‘ਏਕ ਸ਼ਾਮ ਕਿਸ਼ੋਰੀ ਜੀ ਕੇ ਨਾਮ’ ਬੜੀ ਸ਼ਰਧਾ ਅਤੇ ਧੰੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਸ਼ਰਧਾ ਨਾਲ ਭਰੀ ਰਾਤ ਦਾ ਆਨੰਦ ਮਾਣਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸ਼ਾਮਲ ਹੋਏ, ਉਨ੍ਹਾਂ ਮੱਥਾ ਟੇਕਿਆ ਅਤੇ ਕਿਸ਼ੋਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਰਾਧਾ ਰਾਣੀ ਪਰਿਵਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਕੱਠ ਦੌਰਾਨ ਪ੍ਰਸਿੱਧ ਭਜਨ ਗਾਇਕਾ ਚਿੱਤਰ-ਵਿਿਚੱਤਰ ਨੇ ਆਪਣੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਰਾਧਾ ਰਾਣੀ ਪਰਿਵਾਰ ਨੇ ਹਾਜ਼ਰ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਦਾ ਸੰਕਲਪ ਲਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਅਰੁਣ ਪੱਪਲ, ਮਹੇਸ਼ ਖੰਨਾ, ਸੁਨੀਲ ਕੋਂਟੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।