ਸੰਧੂ ਦੀ ਅਗਵਾਈ ਹੇਠ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਮਨਾਇਆ
ਸੰਧੂ ਦੀ ਅਗਵਾਈ ਹੇਠ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਮਨਾਇਆ
Publish Date: Tue, 07 Apr 2026 06:50 PM (IST)
Updated Date: Wed, 08 Apr 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਜਪਾ ਦੇ 47ਵੇਂ ਸਥਾਪਨਾ ਦਿਵਸ ਮੌਕੇ ਜਿੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਆਪਣੇ ਘਰਾਂ ਤੇ ਭਾਜਪਾ ਦਾ ਝੰਡਾ ਲਹਿਰਾ ਕੇ ਪਾਰਟੀ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਭਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਯਾਦਗਾਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਪ੍ਰੋਗਰਾਮ ਵਿਚ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਰਾਕੇਸ਼ ਰਾਠੌਰ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਵਰਕਰਾਂ ਨੇ ਰਾਕੇਸ਼ ਰਾਠੌਰ ਅਤੇ ਹਰਵਿੰਦਰ ਸਿੰਘ ਸੰਧੂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾ. ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਹਰਜਿੰਦਰ ਸਿੰਘ ਠੇਕੇਦਾਰ, ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ, ਮੋਹਿਤ ਮਹਾਜਨ, ਮੀਨੂੰ ਸਹਿਗਲ, ਸਰਬਜੀਤ ਸਿੰਘ ਸ਼ਾਂਤੀ, ਰੀਨਾ ਜੇਤਲੀ, ਆਨੰਦ ਸ਼ਰਮਾ, ਡਾ. ਜਸਵਿੰਦਰ ਸਿੰਘ ਢਿੱਲੋਂ, ਸੁਸ਼ੀਲ ਦੇਵਗਨ, ਕੌਂਸਲਰ ਸ਼ਰੂਤੀ ਵਿਜ, ਕੌਂਸਲਰ ਵਿਕਾਸ ਗਿੱਲ, ਪ੍ਰਤੀਕ ਕਪੂਰ ਅਤੇ ਹੋਰ ਮੌਜੂਦ ਸਨ। ਹਰਵਿੰਦਰ ਸਿੰਘ ਸੰਧੂ ਨੇ ਭਾਜਪਾ ਦੇ ਸਥਾਪਨਾ ਦਿਵਸ ਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ, 1980 ਨੂੰ ਹੋਈ ਸੀ ਅਤੇ ਅਸੀਂ ਸਾਰੇ ਇਸ ਦਿਨ ਨੂੰ ਬਹੁਤ ਮਾਣ ਨਾਲ ਮਨਾਉਂਦੇ ਹਾਂ। ਇਹ ਸਿਰਫ਼ ਇਕ ਰਾਜਨੀਤਿਕ ਪਾਰਟੀ ਦਾ ਦਿਨ ਨਹੀਂ ਹੈ, ਸਗੋਂ ਦੇਸ਼ ਦੀ ਸੇਵਾ, ਸੁਸ਼ਾਸਨ, ਰਾਸ਼ਟਰਵਾਦ ਅਤੇ ਸਮਰਪਨ ਦੀ ਭਾਵਨਾ ਦਾ ਜਸ਼ਨ ਹੈ। ਭਾਜਪਾ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ, ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਮਹਾਨ ਨੇਤਾਵਾਂ ਦੇ ਆਦਰਸ਼ਾਂ ਨੂੰ ਅੱਗੇ ਵਧਾ ਕੇ ਦੇਸ਼ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਦੇਸ਼ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਹਰ ਭਾਜਪਾ ਵਰਕਰ ਸਿਰਫ਼ ਇਕ ਵਰਕਰ ਨਹੀਂ ਹੈ, ਸਗੋਂ ਰਾਸ਼ਟਰ ਨਿਰਮਾਣ ਵਿੱਚ ਇਕ ਸਿਪਾਹੀ ਹੈ। ਬੂਥ ਤੋਂ ਸੰਸਦ ਤੱਕ, ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਸੰਸਥਾ ਬਣ ਗਈ ਹੈ। ਇਸ ਮੌਕੇ ਸਤਪਾਲ ਡੋਗਰਾ, ਰਾਜੇਸ਼ ਹਨੀ, ਮਾਨਵ ਤਨੇਜਾ, ਮਨਜੀਤ ਕੌਰ ਥਿੰਦ, ਸਵਿਤਾ ਮਹਾਜਨ, ਡੌਲੀ ਭਾਟੀਆ, ਜਨਕ ਜੋਸ਼ੀ, ਮਨੀਸ਼ ਸ਼ੂਰ, ਸੌਰਭ ਕਪੂਰ, ਸ਼ਕਤੀ ਕਲਿਆਣ, ਰਣਬੀਰ ਸਿੰਘ ਮੂਧਲ, ਮੰਡਲ ਪ੍ਰਧਾਨ ਅਮਿਤ ਅਬਰੋਲ, ਡਾ. ਨੂਰੀਨ ਮਹਾਜਨ, ਸਤੀਸ਼ ਪੁੰਜ, ਅਰੁਣ, ਸੁਭਿੰਦਰ ਸਿੰਘ ਜੋਧਾ, ਵਿਕਰਮ ਡੰਡੋਨਾ, ਸੋਮ ਦੇਵ, ਗੋਪਾਲ ਵਰਮਾ, ਆਦਰਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।