ਗੜੇਮਾਰੀ ਦੀ ਫੌਰੀ ਗਿਰਦਾਵਰੀ ਕਰਵਾਏ ਸਰਕਾਰ
ਗੜੇਮਾਰੀ ਦੀ ਫੌਰੀ ਗਿਰਦਾਵਰੀ ਕਰਵਾਏ ਸਰਕਾਰ
Publish Date: Tue, 07 Apr 2026 06:47 PM (IST)
Updated Date: Wed, 08 Apr 2026 04:09 AM (IST)

ਪੰਜਾਬ ਸਰਕਾਰ ਕਰ ਰਹੀ ਕਿਸਾਨੀ ਮਸਲਿਆਂ ਨੂੰ ਅਣਗੌਲਿਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਡੀਸੀ ਨੂੰ ਸੌਂਪੇ ਗਏ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨੀ ਮਸਲਿਆਂ ਵੱਲ ਧਿਆਨ ਦੇਵੇ ਇਸ ਦੋਰਾਨ ਜਿਲਾ ਅੰਮ੍ਰਿਤਸਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਤੇ ਐਸਡੀਐਮ ਅਲਕਾ ਕਾਲੀਆ ਨੂੰ ਗਵਰਨਰ ਦੇ ਨਾਂ ਦਾ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਮੀਟਿੰਗ ਵਿਚ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਹੋਏ ਇਸ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜਾਮਪੁਰਾ, ਜਤਿੰਦਰ ਸਿੰਘ ਛੀਨਾ, ਬਘੇਲ ਸਿੰਘ ਕੋਟਮੁਗਲ, ਗੁਰਦੇਵ ਸਿੰਘ ਵਰਪਾਲ, ਅਮਰੀਕ ਸਿੰਘ ਸੰਗਤਪੁਰਾ ਹਰਜੀਤ ਝੀਤਾਂ, ਸ਼ਮਸ਼ੇਰ ਹੇਰ, ਸਵਿੰਦਰ ਸਿੰਘ ਮੀਰਾਕੋਟ, ਉਮਰਾਓ ਸਿੰਘ ਧਰਦਿਉ, ਸੁੱਚਾ ਸਿੰਘ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਦੇ ਸਭ ਦਾਅਵੇ ਖੋਖਲੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇ ਤੋਂ ਕਿਸਾਨ ਖੇਤੀ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਖੇਤੀ ਨੀਤੀ ਦਾ ਖਰੜਾ ਤਿਆਰ ਕਰਵਾ ਕੇ ਉਸ ਨੂੰ ਲਾਗੂ ਕਰਨ ਵਿਚ ਨਾਕਾਮ ਸਾਬਤ ਹੋਈ ਹੈ, ਮੰਗ ਕੀਤੀ ਕਿ ਖੇਤੀ ਸੰਕਟ ਹੱਲ ਕਰਨ ਲਈ ਲਾਭਕਾਰੀ ਅਤੇ ਵਾਤਾਵਰਣ ਪੱਖੀ ਨੀਤੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨੀ ਕਰਜ਼ਾ ਖੇਤੀ ਸੰਕਟ ਨਾਲ ਵੱਧ ਰਿਹਾ ਪਿਛਲੇ ਦਿਨੀ ਫਰੀਦਕੋਟ ਵਿਚ ਦੋ ਸਕੇ ਭਰਾਵਾਂ ਕਿਸਾਨਾਂ ਖੁਦਕੁਸ਼ੀ ਕਰ ਲਈ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ। ਉਨ੍ਹਾਂ ਕਿਹਾ ਕਿਸਾਨਾਂ ਮਜ਼ਦੂਰਾਂ ਦੇ ਮੁਕੰਮਲ ਕਰਜ਼ਾ ਮੁਕਤੀ ਕੀਤੀ ਜਾਵੇ ਕਿਉਂਕਿ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜਿਆ ਹੈ। ਉਨ੍ਹਾਂ ਕਿਹਾ ਕਿ ਹੜ ਪੀੜਤਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇ ਅਮਰੀਕਾ ਭਾਰਤ ਟਰੇਡ ਹੋ ਗਈ ਤਾਂ ਕਿਸਾਨੀ ਦਾ ਮੌਤ ਦਾ ਵਾਰੰਟ ਹੋਵੇਗੀ, ਉੱਥੋਂ ਆਉਣ ਵਾਲੀਆਂ ਜੀਐਮ ਫ਼ਸਲਾਂ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਨਾਲ ਲੈ ਕੇ ਆਉਣਗੀਆਂ। ਇਸ ਡੀਲ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਈਰਾਨ ਉੱਪਰ ਅਮਰੀਕਾ, ਇਜ਼ਰਾਇਲ ਵੱਲੋਂ ਸ਼ੁਰੂ ਕੀਤੀ ਨਿਹੱਕੀ ਜੰਗ ਬੰਦ ਕੀਤੀ ਜਾਵੇ ਤੇ ਭਾਰਤ ਦੇ ਸਮੂਹ ਕਿਰਤੀ ਲੋਕ ਈਰਾਨ ਦੇ ਨਾਲ ਖੜ੍ਹੇ ਹਨ। ਇਸ ਮੌਕੇ ਸਵਿੰਦਰ ਮੀਰਕੋਟ, ਸੁਖਵਿੰਦਰ ਚਾਹਲ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਰਤਨ ਰੰਧਾਵਾ, ਜੋਗਿੰਦਰ ਸਿੰਘ ਗੋਪਾਲਪੁਰ, ਡਾ. ਪਰਮਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ।