ਐਸਐੱਸਈ ਕੈਂਬਰਿਜ ਸਕੂਲ ’ਚ ਬੱਚਿਆਂ ਦਾ ਸ਼ਾਨਦਾਰ ‘ਵੈੱਲਕਮ’
ਐਸਐੱਸਈ ਕੈਂਬਰਿਜ ਸਕੂਲ ’ਚ ਬੱਚਿਆਂ ਦਾ ਹੋਇਆ ਸ਼ਾਨਦਾਰ ‘ਵੈੱਲਕਮ’
Publish Date: Tue, 07 Apr 2026 06:02 PM (IST)
Updated Date: Wed, 08 Apr 2026 04:05 AM (IST)

ਸਕੂਲ ਪ੍ਰਬੰਧਕ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ: ਡਾਇਰੈਕਟਰ ਅਮਨਦੀਪ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਂਟ ਸੋਲਜਰ ਇਲੀਟ (ਐਸਐੱਸਈ) ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ਨਵੇਂ ਸੈਸ਼ਲ ਦੀ ਸ਼ੁਰੂਆਤ ਮੌਕੇ ਯੂਕੇਜੀ ਕਲਾਸ ਤੋਂ ਛੇਵੀਂ ਕਲਾਸ ਤੱਕ ਦੇ ਬੱਚਿਆਂ ਦਾ ‘ਵੈੱਲਕਮ’ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੱੁਪਸ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਅਮਨਦੀਪ ਕੌਰ ਅਤੇ ਸਕੂਲ ਦੇ ਡਾਇਰੈਕਟਰ ਡਾ. ਅਮਰਪ੍ਰੀਤ ਕੌਰ ਨੇ ਕੀਤੀ। ਇਸ ਦੌਰਾਨ ਪਹਿਲੇ ਦਿਨ ਸਕੂਲ ਪੁੱਜੇ ਨੰਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਨੂੰ ਵੀ ਸਕੂਲ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕਰਦਿਆਂ ਜੀ ਆਇਆ ਆਖਿਆ। ਉਪਰੰਤ ਸ਼ਬਦ ਗਾਇਨ ਕਰਕੇ ਬੱਚਿਆਂ ਦੀ ਪੜ੍ਹਾਈ ਦੀ ਸ਼ੁਰੂਆਤ ਪ੍ਰਮਾਤਮਾ ਦੇ ਓਟ ਆਸਰੇ ਨਾਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਵੱਖ-ਵੱਖ ਗੀਤਾਂ ’ਤੇ ਡਾਂਸ ਵੀ ਕੀਤਾ। ਸਕੂਲ ਦੇ ਮੁੱਖ ਪ੍ਰਬੰਧਕਾਂ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੱੁਪਸ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਅਮਨਦੀਪ ਕੌਰ ਅਤੇ ਸਕੂਲ ਦੇ ਡਾਇਰੈਕਟਰ ਡਾ. ਅਮਰਪ੍ਰੀਤ ਕੌਰ ਵਲੋਂ ਸਮੂਹ ਸਟਾਫ ਸਮੇਤ ਬੱਚਿਆਂ ਨਾਲ ਕੇਕ ਵੀ ਕੱਟਿਆ ਗਿਆ। ਸਕੂਲ ਦੇ ਸੰਗੀਤ ਅਧਿਆਪਕ ਸੁਸ਼ੀਲ ਕੁਮਾਰ ਵੱਲੋਂ ਮਾਪਿਆਂ ਦੇ ਲਈ ਸਵਾਗਤ ਗੀਤ ਗਾਇਆ ਅਤੇ ਹੋਰ ਗੀਤਾਂ ਨਾਲ ਖੂਬ ਰੋਣਕ ਲਗਾਈ। ਉਪਰੰਤ ਸਕੂਲ ਦੇ ਪ੍ਰਿੰਸੀਪਲ ਸੁਹਾਸਨੀ ਗੁਲਾਟੀ ਨੇ ਬੱਚਿਆਂ ਦੀ ਪੜ੍ਹਾਈ ਦੇ ਪਾਠਕ੍ਰਮ ਬਾਰੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਵਿੱਦਿਅਕ ਪ੍ਰੋਗਰਾਮ ਬਾਰੇ ਮਾਤਾ ਪਿਤਾ ਨੂੰ ਜਾਣੂ ਕਰਵਾਇਆ। ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਸਕੂਲ ਮਜੀਠਾ ਦੇ ਵਿਦਿਆਰਥੀ ਅੰਤਰਰਾਸ਼ਟਰੀ ਖਿਡਾਰੀ, ਤਹਿਸੀਲਦਾਰ, ਵਕੀਲ, ਜੱਜ, ਡਾਕਟਰ ਅਤੇ ਇੰਜੀਨੀਅਰ ਬਣ ਕੇ ਵੱਡੇ-ਵੱਡੇ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਇਸੇ ਤਰ੍ਹਾਂ ਸੇਂਟ ਸੋਲਜਰ ਨੇ ਕਈ ਖਿਡਾਰੀ ਵੀ ਪੈਦਾ ਕੀਤੇ ਹਨ ਜਿੰਨਾਂ ਵਿੱਚ ਸਾਡੇ ਦੇਸ਼ ਦੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਸ਼ਾਮਿਲ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਦੇ ਵਿਿਦਆਰਥੀ ਵੀ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ ਕੇ ਨਾਮਣਾ ਖੱਟਣਗੇ। ਕਿਉਂਕਿ ਸੇਂਟ ਸੋਲਜਰ ਦਾ ਮਨੋਰਥ ਇਹ ਹੈ ਕਿ ਬੱਚੇ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਪੜ੍ਹਾਈ ਕਰਨ ਚੰਗੀ ਮਿਹਨਤ ਕਰਨ ਅਤੇ ਚੰਗੇ ਅਹੁਦਿਆਂ ਤੇ ਪਹੁੰਚਣ। ਅਮਨਦੀਪ ਕੌਰ ਡਾਇਰੈਕਟਰ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੂਹ ਸਟਾਫ ਤੇ ਸਕੂਲ ਪ੍ਰਬੰਧਕ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ। ਸਕੂਲ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ ਯਤਨਸ਼ੀਲ ਰਹੇਗਾ। ਬਾਕਸ ਜੰਡਿਆਲਾ ਗੁਰੂ ਤੋਂ ਪਹੁੰਚੇ ਸੋਸ਼ਲ ਮੀਡੀਆ ਟੀਮ ਦੇ ਵਿਦਿਆਰਥੀ ਇਸ ਸਮਾਰੋਹ ਦਾ ਖਾਸ ਆਕਰਸ਼ਨ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਤੋਂ ਪਹੁੰਚੇ ਸੋਸ਼ਲ ਮੀਡੀਆ ਟੀਮ ਦੇ ਸੀਨੀਅਰ ਵਿਿਦਆਰਥੀ ਰਹੇ। ਇਨ੍ਹਾਂ ਵਿਿਦਆਰਥੀਆਂ ਨੇ ਇਸ ਸਕੂਲ ਵਿਚ ਪਹਿਲੇ ਦਿਨ ਆਏ ਬੱਚਿਆਂ ਦੇ ਮਾਪਿਆਂ ਨਾਲ ਸਵਾਲ-ਜਵਾਬ ਕੀਤੇ ਅਤੇ ਉਨ੍ਹਾਂ ਨੂੰ ਸਕੂਲ ਦੇ ਸਿੱਖਿਆ ਅਤੇ ਖੇਡਾਂ ਸਬੰਧੀ ਹਰ ਪਹਿਲੂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਦੇ ਡਾਇਰੈਕਟਰ ਡਾ. ਅਮਰਪ੍ਰੀਤ ਕੌਰ ਨੇ ਇਨ੍ਹਾਂ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿਯੰਕਾ ਸ਼ਰਮਾ ਕੋਆਰਡੀਨੇਟਰ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ।