ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਵਿਸ਼ਾਲ ਸਤਿਸੰਗ ਕਰਵਾਇਆ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਸ਼ਾਲ ਸਤਿਸੰਗ ਕਰਵਾਇਆ
Publish Date: Tue, 07 Apr 2026 05:59 PM (IST)
Updated Date: Wed, 08 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਦੁਰਗਿਆਨਾ ਤੀਰਥ ਅੰਮ੍ਰਿਤਸਰ ਵਿਚ ਸ਼੍ਰੀ ਹਨੂੰਮਾਨ ਜੀ ਦੇ ਪ੍ਰਗਟ ਉਤਸਵ ਦੇ ਪਵਿੱਤਰ ਮੌਕੇ ‘ਤੇ ਇਕ ਵਿਸ਼ਾਲ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਆਧਿਆਤਮਿਕ ਪ੍ਰੋਗਰਾਮ ਵਿਚ ਸਾਧਵੀ ਗੰਗਾਧਰੀ ਭਾਰਤੀ ਨੇ ਆਸ਼ੂਤੋਸ਼ ਮਹਾਰਾਜ ਦੇ ਦਿਵਯ ਅਤੇ ਪ੍ਰੇਰਣਾਦਾਇਕ ਵਿਚਾਰ ਸੰਗਤ ਦੇ ਸਾਹਮਣੇ ਪੇਸ਼ ਕੀਤੇ ਅਤੇ ਜੀਵਨ ਦੇ ਗੂੜ੍ਹ ਆਧਿਆਤਮਿਕ ਸੱਚਾਂ ਨੂੰ ਸੌਖੀ ਭਾਸ਼ਾ ਵਿਚ ਸਮਝਾਇਆ। ਆਪਣੇ ਉਪਦੇਸ਼ ਵਿਚ ਸਾਧਵੀ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਸਿਰਫ਼ ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਹੀ ਨਹੀਂ, ਸਗੋਂ ਪੂਰਨ ਸਮਰਪਣ, ਨਿਮਰਤਾ ਅਤੇ ਗੁਰੂ-ਭਕਤੀ ਦੇ ਆਦਰਸ਼ ਰੂਪ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਬਾਹਰੀ ਉਪਲੱਬਧੀਆਂ ਵਿੱਚ ਇੰਨਾ ਫੱਸ ਗਿਆ ਹੈ ਕਿ ਉਹ ਆਪਣੇ ਅੰਦਰ ਵਸਦੀ ਦਿਵਯਤਾ ਨੂੰ ਭੁੱਲਦਾ ਜਾ ਰਿਹਾ ਹੈ। ਅਹੰਕਾਰ ਅਤੇ ਅਗਿਆਨਤਾ ਦੇ ਕਾਰਨ ਉਹ ਆਪਣੇ ਆਪ ਨੂੰ ਹੀ ਸਰਬੋਤਮ ਸਮਝਣ ਲੱਗ ਪੈਂਦਾ ਹੈ, ਜਿਸ ਨਾਲ ਉਸ ਦਾ ਆਧਿਆਤਮਿਕ ਪਤਨ ਸ਼ੁਰੂ ਹੋ ਜਾਂਦਾ ਹੈ। ਸਾਧਵੀ ਨੇ ਸਮਝਾਇਆ ਕਿ ਜਿਵੇਂ ਸ਼੍ਰੀ ਹਨੂਮਾਨ ਜੀ ਨੇ ਆਪਣੀਆਂ ਅਪਾਰ ਸ਼ਕਤੀਆਂ ਦੇ ਬਾਵਜੂਦ ਹਮੇਸ਼ਾਂ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਸਮਰਪਣ ਬਣਾਈ ਰੱਖੀ, ਉਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਜੀਵਨ ਵਿਚ ਨਿਮਰਤਾ ਅਤੇ ਭਕਤੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦ ਤੱਕ ਮਨੁੱਖ ਆਪਣੇ ਅੰਤਰਮਨ ਵਿਚ ਮੌਜੂਦ ਦਿਵਯ ਜੋਤੀ ਨੂੰ ਨਹੀਂ ਪਛਾਣਦਾ, ਤਦ ਤੱਕ ਉਸ ਨੂੰ ਅਸਲੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਨਹੀਂ ਹੋ ਸਕਦੀ। ਇਹੀ ਸੱਚੀ ਭਗਤੀ ਹੈ ਅਤੇ ਇਹੀ ਉਹ ਰਾਹ ਹੈ ਜੋ ਮਨੁੱਖ ਨੂੰ ਪ੍ਰਮਾਤਮਾ ਨਾਲ ਇੱਕ ਅਟੁੱਟ ਅਤੇ ਮਿੱਠੇ ਰਿਸ਼ਤੇ ਵਿੱਚ ਜੋੜਦਾ ਹੈ।