ਸਰਵਾਈਕਲ ਕੈਂਸਰ ਜਾਗਰੂਕਤਾ ਲਈ ਟੀਲਾਥੌਨ ਦੌੜ 19 ਨੂੰ
ਸਰਵਾਈਕਲ ਕੈਂਸਰ ਜਾਗਰੂਕਤਾ ਲਈ ਟੀਲਾਥੌਨ ਦੌੜ 19 ਨੂੰ
Publish Date: Tue, 07 Apr 2026 05:58 PM (IST)
Updated Date: Wed, 08 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਔਰਤਾਂ ਵਿਚ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਟੀਲਾਥੌਨ 2026 ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਗਰੂਕਤਾ ਦੌੜ 19 ਅਪ੍ਰੈਲ ਨੂੰ ਸਵੇਰੇ 5 ਵਜੇ ਰਣਜੀਤ ਐਵੀਨਿਊ ਦੁਸਹਿਰਾ ਮੈਦਾਨ ਵਿਚ ਆਯੋਜਿਤ ਕੀਤੀ ਜਾਵੇਗੀ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰੋਹਿਤ ਗੁਪਤਾ ਨੇ ਦੱਸਿਆ ਕਿ ਬਾਲੀਵੁੱਡ ਅਦਾਕਾਰਾਂ ਸੋਨਾਲੀ ਬੇਂਦਰੇ, ਰਿਸਕਾ ਦੁੱਗਲ ਅਤੇ ਮੁਕੁਲ ਚੱਡਾ, ਖੇਡ ਪ੍ਰੇਮੀ ਸਮੀਰਾ ਔਲਖ ਅਤੇ ਜ਼ਾਹਿਦ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਦੌੜ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਫੁਲਕਾਈ ਦੀ ਸਹਿ-ਚੇਅਰਪਰਸਨ ਸ਼ੀਤਲ ਸੋਹਲ, ਟੀਨਾ ਅਗਰਵਾਲ ਅਤੇ ਕਨਿਕਾ ਮਹਿਰਾ ਦੇ ਨਾਲ ਸੰਸਥਾਪਕ ਪ੍ਰਨੀਤ ਬੱਬਰ ਫੁਲਕਾਰੀ ਦੀ ਇਸ ਪਹਿਲਕਦਮੀ ਦੀ ਅਗਵਾਈ ਕਰਨਗੇ। ਕਵਿਤਾ ਕਾਹਲੋ ਫੁਲਕਾਰੀ ਪ੍ਰਧਾਨ, ਡਾ. ਨੀਰੂ ਗੁਪਤਾ ਸਕੱਤਰ, ਨੂਪੁਰ ਉਪ ਪ੍ਰਧਾਨ, ਸਿਮਰਨ ਅਰੋੜਾ ਖਜ਼ਾਨਚੀ ਅਤੇ ਪ੍ਰਿਯੰਕਾ ਗੋਇਲ ਨੇ ਦੱਸਿਆ ਕਿ ਫੁਲਕਾਰੀ ਹੁਣ ਤੱਕ ਆਪਣੇ ਕੈਂਸਰ ਜਾਗਰੂਕਤਾ ਪ੍ਰੋਗਰਾਮ ਨਾਲ 22 ਲੱਖ ਲੋਕਾਂ ਤੱਕ ਜਾਗਰੂਕਤਾ ਪਹੁੰਚ ਕਰ ਚੁੱਕੀ ਹੈ। ਟੀਲਾਥੌਨ ਲਈ ਰਜਿਸਟ੍ਰੇਸ਼ਨ 10 ਅਪ੍ਰੈਲ 2026 ਤੱਕ ਖੁੱਲ੍ਹੀ ਰਹੇਗੀ।