ਹਰੇ ਚਾਰੇ ਦੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ
ਹਰੇ ਚਾਰੇ ਦੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ
Publish Date: Tue, 07 Apr 2026 05:57 PM (IST)
Updated Date: Wed, 08 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਆਪਣੇ ਕੁਦਰਤੀ ਸਰੋਤਾਂ ‘ਤੇ ਗੰਭੀਰ ਹੋਰ ਵਧਦਾ ਦਬਾਅ ਝੱਲ ਰਿਹਾ ਹੈ। ਦੇਸ਼ ਵਿਚ ਦੁਨੀਆਂ ਦੀ ਲਗਭਗ 18 ਫ਼ੀਸਦੀ ਮਨੁੱਖੀ ਆਬਾਦੀ ਅਤੇ 15 ਫ਼ੀਸਦੀ ਪਸ਼ੂਧਨ ਰਹਿੰਦਾ ਹੈ, ਫਿਰ ਵੀ ਇਸ ਦੇ ਕੋਲ ਦੁਨੀਆਂ ਦਾ ਕੇਵਲ 2.4 ਫ਼ੀਸਦੀ ਭੂਗੋਲਿਕ ਖੇਤਰ, 1.5 ਫ਼ੀਸਦੀ ਜੰਗਲ ਅਤੇ ਚਾਰਾਗਾਹ ਭੂਮੀ ਅਤੇ 4.2 ਫ਼ੀਸਦੀ ਜਲ ਸੰਸਾਧਨ ਹਨ। ਦੇਸ਼ ਦੇ ਚਾਰੇ ਦੇ ਮੁੱਖ ਸਰੋਤ ਫ਼ਸਲਾਂ ਦੀ ਰਹਿੰਦ-ਖੂੰਹਦ, ਉਗਾਇਆ ਗਿਆ ਹਰਾ ਚਾਰਾ ਅਤੇ ਜੰਗਲਾਂ, ਸਥਾਈ ਚਾਰਾਗਾਹਾਂ ਅਤੇ ਚਰਾਈ ਵਾਲੀਆਂ ਜ਼ਮੀਨਾਂ ਵਰਗੇ ਸਾਂਝਾ ਸੰਸਾਧਨਾਂ ਤੋਂ ਪ੍ਰਾਪਤ ਉਪਜ ਹਨ। ਇਹ ਪ੍ਰਗਟਾਵਾ ਕ੍ਰਿਸਟਲ ਕ੍ਰਾਪ ਪ੍ਰੋਟੈਕਸ਼ਨ ਦੇ ਸੀਡਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ‘ਭਾਰਤ ਦਾ ਪਸ਼ੂਧਨ ਖੇਤਰ ਇਕ ਅਹਿਮ ਮੋੜ ’ਤੇ ਹੈ। ਹੁਣ ਚੁਣੌਤੀ ਸਿਰਫ਼ ਦੁੱਧ ਦੀ ਪੈਦਾਵਾਰ ਦੀ ਨਹੀਂ ਹੈ- ਇਹ ਫਾਰਮ ਗੇਟ ਤੋਂ ਹੀ ਸ਼ੁਰੂ ਹੁੰਦੀ ਹੈ, ਜਿੱਥੇ ਹਰੇ ਚਾਰੇ ਦੀ ਗੁਣਵੱਤਾ ਅਤੇ ਉਪਲਬਧਤਾ ਸਭ ਤੋਂ ਜ਼ਰੂਰੀ ਹੈ। ਕ੍ਰਿਸਟਲ ਵਿਚ ਅਸੀਂ ਬੀਜਾਂ ਦੇ ਅਜਿਹੇ ਹੱਲ ਵਿਕਸਿਤ ਕਰਨ ਵਿੱਚ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਲਗਾਇਆ ਹੈ ਜੋ ਸਿੱਧੇ ਤੌਰ ‘ਤੇ ਇਸ ਕਮੀ ਨੂੰ ਦੂਰ ਕਰਦੇ ਹਨ। ‘ਡੇਅਰੀ ਗ੍ਰੀਨ’ ਸਾਡੀ ਸਭ ਤੋਂ ਬਿਹਤਰੀਨ ਕੋਸ਼ਿਸ਼ ਹੈ, ਇੱਕ ਅਜਿਹਾ ਬੀਜ ਜੋ ਹਰ ਏਕੜ ਵਿਚ ਲਗਾਤਾਰ ਜ਼ਿਆਦਾ ਪੋਸ਼ਣ ਦਿੰਦਾ ਹੈ, ਜਿਸ ਨਾਲ ਡੇਅਰੀ ਕਿਸਾਨ ਦੁੱਧ ਦੀ ਜ਼ਿਆਦਾ ਪੈਦਾਵਾਰ ਹਾਸਲ ਕਰ ਪਾਉਂਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਚਾਰੇ ਦੀ ਲਾਗਤ ਦਾ ਬੋਝ ਵੀ ਘੱਟ ਹੁੰਦਾ ਹੈ। ਸਤਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡਾ ਖਰੀਫ਼ 2026 ਦਾ ਚਾਰੇ ਦੇ ਬੀਜਾਂ ਦਾ ਪ੍ਰੋਗਰਾਮ ਕਿਸਾਨਾਂ ਦੇ ਖੇਤਾਂ ਵਿੱਚ ਕਾਫੀ ਜ਼ਿਆਦਾ ਪੈਦਾਵਾਰ ਦੇਵੇਗਾ। ਹਰੇ ਚਾਰੇ ਦੀ ਗੁਣਵੱਤਾ ਅਤੇ ਦੁੱਧ ਦੀ ਪੈਦਾਵਾਰ ਦੇ ਵਿਚਕਾਰ ਦੇ ਸਬੰਧ ਨੂੰ ਲੈ ਕੇ ਡੇਅਰੀ ਵਿੱਚ ਵਧਦੀ ਜਾਗਰੂਕਤਾ ਦੇ ਚੱਲਦੇ, ਵਿਿਗਆਨਿਕ ਤੌਰ ‘ਤੇ ਵਿਕਸਿਤ ਚਾਰੇ ਦੇ ਬੀਜਾਂ ਦੀ ਮੰਗ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।