ਮਲਕਪੁਰ ’ਚ ਟਿਊਸ਼ਨ ਸੈਂਟਰ ਦਾ ਉਦਘਾਟਨ
ਮਲਕਪੁਰ ’ਚ ਟਿਊਸ਼ਨ ਸੈਂਟਰ ਦਾ ਉਦਘਾਟਨ
Publish Date: Tue, 07 Apr 2026 05:51 PM (IST)
Updated Date: Wed, 08 Apr 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹੈਲਪ-ਏ-ਚਾਈਲਡ ਆਫ ਇੰਡੀਆ, ਚੇਨਈ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਡਿਵੈਲਪਮੈਂਟ ਨੇ ਮਲਕਪੁਰ, ਅਜਨਾਲਾ ਅੰਮ੍ਰਿਤਸਰ ਵਿਖੇ ਇਕ ਨਵਾਂ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ। ਅਗਸਤ 2025 ਵਿਚ ਹੜ੍ਹਾਂ ਤੋਂ ਬਾਅਦ ਵਿੱਦਿਆ ਅਤੇ ਮਾਨਸਿਕ ਸਹਾਇਤਾ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਹ ਪਹਿਲ ਕੀਤੀ ਗਈ। ਇਹ ਜਾਣਕਾਰੀ ਸਾਂਝੀ ਕਰਦਿਆਂ ਅੰਮ੍ਰਿਤਸਰ ਚਾਈਲਡ ਡਿਵੈਲਪਮੈਂਟ ਦੇ ਪ੍ਰਬੰਧਕ ਪਵਨ ਮਸੀਹ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹੈਲਪ-ਏ-ਚਾਈਲਡ ਆਫ ਇੰਡੀਆ ਦੀ ਵਚਨਬੱਧਤਾ ਜ਼ਾਹਿਰ ਕੀਤੀ ਤੇ ਭਰੋਸਾ ਦਿੱਤਾ ਕਿ ਇਹ ਟਿਊਸ਼ਨ ਸੈਂਟਰ ਬੱਚਿਆਂ ਦੀ ਸਿੱਖਿਆ ’ਚ ਮਹੱਤਵਪੂਰਨ ਯੋਗਦਾਨ ਪਾਵੇਗਾ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ, ਕੁਲਦੀਪ ਸਿੰਘ ਡਿਸਟ੍ਰਿਕਟ ਸਕੱਤਰ, ਕਿਸਾਨ ਯੂਨੀਅਨ ਅੰਮ੍ਰਿਤਸਰ ਅਤੇ ਦਲਜੀਤ ਕੌਰ ਵਿਲੇਜ ਪੰਚਾਇਤ ਮੈਂਬਰ ਨੇ ਹੈਲਪ ਏ ਚਾਈਲਡ ਆਫ ਇੰਡੀਆ ਦਾ ਧੰਨਵਾਦ ਕੀਤਾ।