ਉਤਸ਼ਾਹ ਨਾਲ ਕਰਵਾਇਆ ਦੂਜਾ ਸਾਲਾਨਾ ਕੀਰਤਨ
ਉਤਸ਼ਾਹ ਨਾਲ ਕਰਵਾਇਆ ਦੂਜਾ ਸਲਾਨਾ ਕੀਰਤਨ
Publish Date: Tue, 07 Apr 2026 05:50 PM (IST)
Updated Date: Wed, 08 Apr 2026 04:03 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼੍ਰੀ ਖਾਟੂ ਸ਼ਿਆਮ ਜੀ ਸੇਵਾ ਦਲ ਅੰਮ੍ਰਿਤਸਰ ਵੱਲੋਂ ਦੂਜਾ ਸਾਲਾਨਾ ਕੀਰਤਨ ਆਦਰਸ਼ ਨਗਰ, ਨੇੜੇ ਇਸਲਾਮਾਬਾਦ ਵਿਖੇ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿਚ ਸਥਾਨਕ ਇਲਾਕਾ ਨਿਵਾਸੀਆਂ ਤੇ ਵਾਰਡ ਨੰਬਰ 66 ਦੇ ਕੌਂਸਲਰ ਵਿਰਾਟ ਦੇਵਗਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਕੀਰਤਨ ਵਿਚ ਪੀਠਾਦੀਸ਼ ਸ੍ਰੀ 1008 ਮਹੰਤ ਅਨੰਤ ਦਾਸ ਮਹਾਰਾਜ ਅਤੇ ਆਚਾਰਿਆ ਸ਼੍ਰੀਕਾਂਤ ਪਾਂਡੇ ਉਚੇਚੇ ਤੌਰ ’ਤੇ ਪਹੁੰਚੇ ਤੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਦੂਜੇ ਸਾਲਾਨਾ ਕੀਰਤਨ ਵਿਚ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਸ਼ਿਰਕਤ ਕੀਤੀ। ਇਸ ਭਰਵੇਂ ਸਮਾਗਮ ਵਿਚ ਸ੍ਰੀ ਖਾਟੂ ਸ਼ਿਆਮ ਜੀ ਦੀਆਂ ਭੇਂਟਾ ਦਾ ਗੁਣਗਾਨ ਨੂਰ ਮਹਿਰਾ ਐਂਡ ਪਾਰਟੀ ਵੱਲੋਂ ਕੀਤਾ ਗਿਆ ਤੇ ਇਲਾਕਾਂ ਨਿਵਾਸੀਆਂ ਨੂੰ ਆਪਣੀਆਂ ਭੇਂਟਾ ਨਾਲ ਮੰਤਰ ਮੁਗਧ ਕਰ ਦਿੱਤਾ। ਸ੍ਰੀ ਖਾਟੂ ਸ਼ਿਆਮ ਜੀ ਸੇਵਾ ਦਲ ਦੇ ਚੇਅਰਮੈਨ ਸੁਦੇਸ਼ ਨਿਸਚਲ, ਪ੍ਰਧਾਨ ਪਰਮਜੀਤ ਰਾਏ, ਵਿਜੇ ਕੁਮਾਰ ਬਾਲੀ ਉਪ ਪ੍ਰਧਾਨ, ਹੇਮੰਤ ਕੁਮਾਰ ਉਪ ਪ੍ਰਧਾਨ, ਚੰਦਰ ਮੋਹਨ ਖਜਾਨਚੀ ਤੇ ਨੇਪਾਲ ਚੰਦ ਉਪ ਖਜਾਨਚੀ, ਮਦਨ ਲਾਲ, ਰਵਿੰਦਰ ਸੈਣੀ, ਪਰਮਜੀਤ ਸਿੰਘ, ਸਤੀਸ਼ ਕੁਮਾਰ, ਸੰਜੀਵ ਕੁਮਾਰ ਹੈਪੀ, ਵਿਸ਼ਾਲ ਸ਼ਰਮਾ, ਗੋਬਿੰਦ ਕੁਮਾਰ, ਵਿਨੈ ਕੁਮਾਰ, ਅਰੁਣ ਕੁਮਾਰ ਆਦਿ ਵੱਲੋਂ ਇਹ ਦੂਜਾ ਸਲਾਨਾ ਮੇਲਾ ਕਰਵਾਇਆ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਇਹ ਸਮਾਗਮ ਹਰ ਸਾਲ ਬੜੀ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਜਾਵੇਗਾ।