ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਨੇ ਮਾਰੀਆਂ ਮੱਲ੍ਹਾਂ
ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਨੇ ਮਾਰੀਆਂ ਮੱਲ੍ਹਾਂ
Publish Date: Tue, 07 Apr 2026 05:46 PM (IST)
Updated Date: Wed, 08 Apr 2026 04:03 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ: ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਨੇ ਸਰਹੱਦੀ ਖਿੱਤੇ ਦੇ ਇਲਾਕਾ ਨਿਵਾਸੀਆਂ ਦੇ ਬੱਚਿਆਂ ਨੂੰ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਅੱਜ ਤੋਂ ਲੱਗਭਗ ਡੇਢ ਦਹਾਕਾ ਪਹਿਲਾਂ ਹੋਂਦ ਵਿਚ ਆਈ ਇਸ ਵਿੱਦਿਅਕ ਸੰਸਥਾ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕੀ ਕਮੇਟੀ ਵਿੱਚ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ ਤੇ ਐੱਮਡੀ ਤੇਜਬੀਰ ਸਿੰਘ ਵਿਰਕ ਨੇ ਦੱਸਿਆ ਕਿ ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਪਲੇਠੇ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਤੋਂ ਬਾਅਦ ਅੰਬ ਕੋਟਲੀ ਤੇ ਜਸਰਾਉੂਰ ਬ੍ਰਾਂਚਾਂ ਦਾ ਸ਼ੁਭ ਆਰੰਭ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਮੁੱਚੇ ਸਕੂਲਾਂ ਨੂੰ ਵਿੱਦਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਜਿਸ ਵਿਚ ਸਹਿ-ਵਿੱਦਿਅਕ ਮੁਕਾਬਲੇ, ਧਾਰਮਿਕ ਮੁਕਾਬਲੇ, ਖੇਡ ਖੇਤਰ ਆਦਿ ਦੇ ਵਿਚ ਵੀ ਮੱਲ੍ਹਾਂ ਮਾਰੀਆਂ ਜਦੋਂ ਕਿ ਕੌਮੀ ਪੱਧਰ ਦੇ ਵੱਕਾਰੀ ਐਵਾਰਡ ਵੀ ਉਨ੍ਹਾਂ ਦੀ ਸੰਸਥਾ ਦੇ ਹਿੱਸੇ ਆਏ ਹਨ। ਉਨ੍ਹਾਂ ਦੱਸਿਆ ਕਿ ਸੀਮਿਤ ਸਾਧਨਾ ਅਤੇ ਸਰੋਤਾਂ ਦੇ ਬਲਬੂਤੇ ਹੋਂਦ ਵਿਚ ਆਈ ਵਿੱਦਿਅਕ ਸੰਸਥਾ ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦਾ ਇੱਕ ਛੋਟਾ ਪੌਦਾ ਵੱਡੇ ਤੇ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸਦੀ ਛੱਤਰ ਛਾਇਆ ਹੇਠ ਸਰਹੱਦੀ ਇਲਾਕਾ ਨਿਵਾਸੀਆਂ ਦੇ ਦੁਲਾਰਿਆਂ ਦਾ ਸੁਪਨਾ ਪੂਰਾ ਹੋ ਰਿਹਾ ਹੈ। ਚੇਅਰਮੈਨ ਬਲਦੇਵ ਸਿੰਘ ਵਿਰਕ ਤੇ ਐਮਡੀ ਤੇਜਬੀਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਦੇ ਸਕੂਲਾਂ ਵਿਚ ਪੜ੍ਹਣ ਵਾਲੇ ਵਿਿਦਆਰਥੀਆਂ ਨੂੰ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਲਈ ਉਨ੍ਹਾਂ ਦੀ ਪ੍ਰਬੰਧਕੀ ਕਮੇਟੀ ਵਚਨਬੱਧ ਹੈ। ਜਦੋਂ ਕਿ ਇਸ ਮਾਮਲੇ ਤੇ ਸੰਸਥਾ ਦਾ ਅਧਿਆਪਕ ਵਰਗ ਬੜੀ ਸੰਜੀਦਗੀ ਅਤੇ ਸੁਹਿਰਦਤਾ ਦੇ ਨਾਲ ਵਿਚਰ ਰਿਹਾ ਹੈ।