ਜੰਗ ਦੇ ਭਿਆਨਕ ਸਿੱਟਿਆਂ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੋਈ
ਜੰਗ ਦੇ ਭਿਆਨਕ ਸਿੱਟਿਆਂ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੋਈ
Publish Date: Sun, 05 Apr 2026 06:25 PM (IST)
Updated Date: Mon, 06 Apr 2026 04:07 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਤੀ ਦੀ ਮੀਟਿੰਗ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਬਰਜਿੰਦਰ ਸਿੰਘ ਜੋਸਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ਼ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਕਿਹਾ ਕਿ ਅਮਰੀਕਾ ਅਤੇ ਇੰਜਰਾਈਲ ਦੇ ਰਾਸ਼ਟਰਪਤੀਆਂ ਵੱਲੋਂ ਇਰਾਨ ’ਤੇ ਕੀਤਾ ਗਿਆ ਹਮਲਾ ਕੌਮਾਂਤਰੀ ਕਨੂੰਨਾਂ ਅਤੇ ਯੂਐੱਨਓ, ਦੀਆਂ ਗਾਈਡ ਲਾਈਨਾਂ ਦੀ ਉਲੰਘਣਾ ਹੈ। ਇੱਕ ਆਜ਼ਾਦ ਦੇਸ਼ ਤੇ ਇਸ ਤਰ੍ਹਾਂ ਹਮਲਾ ਕਰਕੇ ਉਸ ਦੇਸ਼ ਦੇ ਲੋਕਾਂ ਅਤੇ ਖਾਸ ਕਰਕੇ ਵਪਾਰਕ ਵਿੱਦਿਅਕ ਸੰਸਥਾਵਾਂ ਨੂੰ ਤਬਾਹ ਕਰਨਾ ਮਨੁੱਖਤਾ ਵਿਰੋਧੀ ਅਪਰਾਧ ਹੈ। ਇਸ ਜੰਗ ਦੇ ਭਿਆਨਿਕ ਸਿੱਟਿਆਂ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ। ਇਹ ਜੰਗ ਇਰਾਨ ਦੇ ਤੇਲ ’ਤੇ ਕਬਜ਼ਾ ਕਰਕੇ ਆਪਣੀ ਪਿੱਠੂ ਸਰਕਾਰ ਸਥਾਪਿਤ ਕਰਨ ਦੀ ਸਾਜਿਸ਼ ਹੈ। ਜੋ ਇਰਾਨ ਦੇ ਬਹਾਦਰ ਲੋਕਾਂ ਵੱਲੋਂ ਬੜੀ ਨਿਡਰਤਾ ਨਾਲ ਲੜ ਕਿ ਅਮਰੀਕਾ ਇਜਰਾਈਲ ਦੀਆਂ ਗੋਡੀਆਂ ਲਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਧਾਰਨ ਕੀਤੀ ਵਿਦੇਸ਼ ਨੀਤੀ ਦੀ ਜ਼ੋਰਦਾਰ ਅਲੋਚਨਾ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਮਿੱਤਰ ਈਰਾਨ ਦਾ ਇਸ ਜੰਗ ਵਿੱਚ ਸਾਥ ਨਾ ਦੇ ਕਿ ਦੇਸ਼ ਦੀ ਧਰਮ ਨਿਰਪੱਖ ਨੀਤੀ ਨੂੰ ਤਲਾਂਜਲੀ ਦੇ ਦਿੱਤੀ ਹੈ। ਇਹ ਸਰਕਾਰ ਅੱਜ ਕੱਲ੍ਹ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਆਪਣੇ ਮਿੱਤਰ ਦੇਸ਼ਾਂ ਰੂਸ ਅਤੇ ਈਰਾਨ ਕੋਲੋਂ ਤੇਲ ਦੇ ਸਮਝੌਤੇ ਰੱਦ ਕਰਕੇ ਅਮਰੀਕਾ ਦੇ ਦਬਾਅ ਹੇਠ ਧਾਰਨ ਕੀਤੀ ਨੀਤੀ ਕਾਰਨ ਦੇਸ਼ ਅੰਦਰ ਤੇਲ ਅਤੇ ਗੈਸ ਦੀ ਕਿੱਲਤ ਆ ਰਹੀ ਹੈ। ਇਸ ਜੰਗ ਦੇ ਲੰਮੀ ਚੱਲਣ ਨਾਲ ਜਿਥੇ ਦੇਸ਼ ਦੇ ਲੋਕਾਂ ਨੂੰ ਗੈਸ ਤੇ ਤੇਲ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਉਥੇ ਮਹਿੰਗਾਈ ਵੱਧਣ ਨਾਲ ਆਮ ਲੋਕਾਂ ਦੇ ਜੀਵਨ ਤੇ ਵੀ ਅਸਰ ਪਵੇਗਾ। ਜ਼ਿਲ੍ਹਾ ਸਕੱਤਰ ਲੱਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਅੰਮ੍ਰਿਤਸਰ / ਤਰਨਤਾਰਨ ਸ੍ਰ,ਗਗਨਦੀਪ ਸਿੰਘ ਰੰਧਾਵਾ ਤੇ ਤਸ਼ੱਦਦ ਕਰਕੇ ਉਸ ਨੂੰ ਬੇਇੱਜਤ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਤਰੀ ਦੇ ਘਟੀਆ ਕਾਰਨਾਮੇ ਕਾਰਨ ਹੀ ਉਸ ਨੂੰ ਆਪਣੀ ਜਾਨ ਖਤਮ ਕਰਨੀ ਪਈ ਹੈ। ਪੰਜਾਬ ਸਰਕਾਰ ਨੇ ਉਸ ਦੇ ਪ੍ਰਵਾਰ ਨੂੰ ਇਨਸਾਫ ਦੇਣ ਲਈ ਅਜੇ ਤੱਕ ਬਾਕੀਆਂ ਦੀ ਗਿਰਫਤਾਰੀ ਵੀ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਪੁਲੀਸ ਇਸ ਕੇਸ ਦੀ ਨਿਰਪੱਖ ਜਾਂਚ ਕਰ ਰਹੀ ਹੈ। ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਬਾਕੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਕੇਸ ਦੀ ਨਿਰਪੱਖ ਜਾਂਚ ਵਾਸਤੇ ਇਹ ਕੇਸ ਸੀਬੀਆਈ, ਨੂੰ ਦਿੱਤਾ ਜਾਵੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਾਥੀ ਨਰਿੰਦਰ ਬੱਲ ਅਤੇ ਮੰਗਲ ਸਿੰਘ ਖਜਾਲਾ ਨੂੰ ਜਿਲ੍ਹਾ ਸਹਾਇਕ ਸਕੱਤਰ ਅਤੇ 15 ਮੈਂਬਰੀ ਜਿਲਾ ਐਗਜੈਕਟਿਵ ਦੀ ਚੋਣ ਕੀਤੀ। ਮੀਟਿੰਗ ਅੰਦਰ ਗੁਰਮੁਖ ਸਿੰਘ ਸੇ਼ਰਗਿੱਲ, ਪਲਵਿੰਦਰ ਸਿੰਘ ਬੱਲ, ਅਜਮਤ ਮਸੀਹ ਅਟਾਰੀ, ਗੁਰਵਿੰਦਰ ਸਿੰਘ, ਮੇਜਰ ਸਿੰਘ ਐਡਵੋਕੇਟ, ਜੋਗਿੰਦਰ ਸਿੰਘ ਗੋਪਾਲਪੁਰਾ, ਪ੍ਰਕਾਸ਼ ਸਿੰਘ ਕੈਰੋਨੰਗਲ, ਕਰਨੈਲ ਸਿੰਘ ਨਵਾਂ ਪਿੰਡ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ, ਕੁੱਲਵੰਤ ਸਿੰਘ ਫਤਿਹਗੜ ਸੁੱਕਰਚੱਕ ਆਦਿ ਹਾਜ਼ਰ ਸਨ।