ਜੀਐੱਨਡੀਯੂ ’ਚ ‘ਜਸ਼ਨ-2026’ ਉਤਸਵ ਦੇ ਨਾਂ 'ਤੇ ਵਿਦਿਆਰਥੀਆਂ ਤੋਂ ਵਸੂਲੇ ਜਾ ਰਹੇ ਪੈਸੇ
ਜੀਐੱਨਡੀਯੂ ’ਚ ‘ਜਸ਼ਨ-2026’ ਉਤਸਵ ਦੇ ਨਾਂ 'ਤੇ ਵਿਿਦਆਰਥੀਆਂ ਤੋਂ ਵਸੂਲੇ ਜਾ ਰਹੇ ਪੈਸੇ
Publish Date: Tue, 31 Mar 2026 07:54 PM (IST)
Updated Date: Wed, 01 Apr 2026 04:16 AM (IST)

* ਸਾਬਕਾ ਵਿਦਿਆਰਥੀ ਆਗੂ ਨੇ ਯੂਨੀਵਰਸਿਟੀ ਦੇ ਵੀਸੀ ਨੂੰ ਇਕ ਰਸਮੀ ਈ-ਮੇਲ ਸ਼ਿਕਾਇਤ ਭੇਜੀ ਫੋਟੋਆਂ -- 23, 24, 25 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਆਗਾਮੀ ਸੱਭਿਆਚਾਰਕ ਉਤਸਵ ‘ਜਸ਼ਨ 2026’ ਦੇ ਨਾਂ ਤੇ ਵਿਦਿਆਰਥੀਆਂ ਤੋਂ ਗ਼ੈਰ-ਕਾਨੂੰਨੀ ਫੰਡ ਇਕੱਠਾ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜੀਐੱਨਡੀਯੂ ਦੇ ਸਾਬਕਾ ਵਿਦਿਆਰਥੀ ਆਗੂ ਹਿਮਾਂਕ ਅਰੋੜਾ ਨੇ ਯੂਨੀਵਰਸਿਟੀ ਦੇ ਵੀਸੀ ਨੂੰ ਇਕ ਰਸਮੀ ਈ-ਮੇਲ ਸ਼ਿਕਾਇਤ ਭੇਜੀ ਹੈ, ਜਿਸ ’ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਪੈਸੇ ਨਿੱਜੀ ਖਾਤਿਆਂ ’ਚ ਟ੍ਰਾਂਸਫਰ ਕੀਤੇ ਜਾ ਰਹੇ ਹਨ। ਸ਼ਿਕਾਇਤ ਅਨੁਸਾਰ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਦੇ ਵਿਦਿਆਰਥੀਆਂ ਦੇ ਵਟਸਐਪ ਗਰੁੱਪ ਨੂੰ ਇਕ ਸੁਨੇਹਾ ਭੇਜਿਆ ਗਿਆ ਸੀ, ਜਿਸ ’ਚ ਉਨ੍ਹਾਂ ਨੂੰ ਇਕ ਨਿੱਜੀ ਯੂਪੀਆਈ ਕਿਊਆਰ ਕੋਡ ਰਾਹੀਂ ਸਵੈ-ਇੱਛਤ ਯੋਗਦਾਨ’ ਦੇ ਨਾਮ ਤੇ 150 ਜਾਂ ਇਸ ਤੋਂ ਵੱਧ ਜਮ੍ਹਾਂ ਕਰਨ ਦੀ ਹਦਾਇਤ ਕੀਤੀ ਗਈ ਸੀ। ਜੀਐੱਨਡੀਯੂ ਦੇ ਅਧਿਕਾਰਤ ਵਿੱਤੀ ਪ੍ਰੋਟੋਕੋਲ ਨੂੰ ਨਜ਼ਰਅੰਦਾਜ਼ ਕਰਕੇ, ਨਿੱਜੀ ਖਾਤਿਆਂ ’ਚ ਪੈਸੇ ਇਕੱਠੇ ਕਰਨਾ ਨਾ ਸਿਰਫ਼ ਬੇਨਿਯਮ ਹੈ, ਸਗੋਂ ਭ੍ਰਿਸ਼ਟਾਚਾਰ ਦਾ ਇੱਕ ਸਪੱਸ਼ਟ ਮਾਮਲਾ ਵੀ ਹੈ। ਪੁਰਾਣੀਆਂ ਸ਼ਿਕਾਇਤਾਂ ਤੇ ਕਾਰਵਾਈ ਦੀ ਘਾਟ ਮਨੋਬਲ ਵਧਾਉਂਦੀ ਹਿਮਾਂਕ ਅਰੋੜਾ ਨੇ ਕਿਹਾ ਕਿ 2025 ’ਚ ਉਨ੍ਹਾਂ ਯੂਨੀਵਰਸਿਟੀ ਬਿਜ਼ਨਸ ਸਕੂਲ, ਆਰਕੀਟੈਕਚਰ ਤੇ ਇਲੈਕਟ੍ਰਾਨਿਕਸ ਤਕਨਾਲੋਜੀ ਸਮੇਤ 43 ਵਿਭਾਗਾਂ ਵਿਚ ਪ੍ਰਤੀ ਵਿਦਿਆਰਥੀ 300 ਤੋਂ 1500 ਦੀ ਗੈਰ-ਕਾਨੂੰਨੀ ਉਗਰਾਹੀ ਦੇ ਪ੍ਰਸ਼ਾਸਨ ਨੂੰ ਸਬੂਤ ਸੌਂਪੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੀਤੀਆਂ ਗਈਆਂ ਸ਼ਿਕਾਇਤਾਂ (ਪੱਤਰ ਨੰ. 014, 018, 019, 020/2025) ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਨੇ ਭ੍ਰਿਸ਼ਟ ਤੱਤਾਂ ਦੇ ਹੌਸਲੇ ਵਧਾਏ ਹਨ। ਵਿਭਾਗ ਅਸਪਸ਼ਟ ਜਵਾਬ ਦੇ ਕੇ ਆਰਟੀਆਈ ਰਾਹੀਂ ਮੰਗੀ ਗਈ ਜਾਣਕਾਰੀ ਨੂੰ ਛੁਪਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਵਿਦਿਆਰਥੀ ਖੁਦ ਆਯੋਜਨ ਕਰਦੇ ਹਨ ਉਤਸਵ : ਡਾ. ਸੰਧੂ ਇਸ ਸਬੰਧੀ ਯੂਨੀਵਰਸਿਟੀ (ਯੂਬੀਐੱਸ) ਦੇ ਮੁਖੀ ਪ੍ਰੋਫੈਸਰ ਡਾ. ਵਿਕਰਮ ਸੰਧੂ ਨੇ ਕਿਹਾ ਕਿ ਇਹ ਉਤਸਵ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਵਿਭਾਗ ਮੁਖੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਵਿਦਿਆਰਥੀਆਂ ਵੱਲੋਂ ਖ਼ੁਦ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਿਭਾਗ ਮੁਖੀਆਂ ਨੇ ਵਿਦਿਆਰਥੀਆਂ ਨੂੰ ਅਜਿਹੇ ਉਤਸਵਾਂ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਦਖ਼ਲ ਦਿੱਤਾ ਹੋਵੇਗਾ, ਪਰ ਹੁਣ ਇਹ ਸਿਰਫ਼ ਵਿਦਿਆਰਥੀਆਂ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਕੋਟਸ)----ਕਿਸੇ ਵੀ ਵਿਦਿਆਰਥੀ ਤੋਂ ਪੈਸੇ ਨਹੀਂ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੈਸੇ ਦੀ ਮੰਗ ਕਰਦਾ ਹੈ ਤਾਂ ਵਿਦਿਆਰਥੀ ਸਾਨੂੰ ਸੂਚਿਤ ਕਰੇ। - ਪ੍ਰੋਫੈਸਰ ਡਾ. ਬਲਵਿੰਦਰ ਸਿੰਘ, ਜੀਐਨਡੀਯੂ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ।