ਫੋਟੋ ਕੈਪਸ਼ਨ : ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਤੇ ਮੈਂਬਰ। * ਉਤਸ਼ਾਹ, ਏਕਤਾ ਅਤੇ ਸੰਘਰਸ਼ ਦੀ ਭਾਵਨਾ ਦੁਹਰਾਈ * ਸਾਰੇ ਸਕੂਲ ਪ੍ਰਬੰਧਕ ਆਪਣੇ ਅਧਿਕਾਰਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਬਾਰੇ ਜਾਗਰੂਕ ਰਹਿਣ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸਾ ਪੰਜਾਬ (ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ) ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜਨਰਲ ਹਾਊਸ ਮੀਟਿੰਗ ਹੋਟਲ ਕੰਫਰਟ ਵਿਖੇ ਸ਼ਾਨਦਾਰ ਤੇ ਸੁਚੱਜੀ ਪ੍ਰਬੰਧਨਾ ਨਾਲ ਆਯੋਜਿਤ ਕੀਤੀ ਗਈ। ਇਸ ਮੀਟਿੰਗ ’ਚ ਜ਼ਿਲ੍ਹਾ ਅੰਮ੍ਰਿਤਸਰ ਦੇ ਹਰੇਕ ਖੇਤਰ ਤੋਂ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ ਤੇ ਸੰਗਠਨ ਦੇ ਮੈਂਬਰਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ, ਜਿਸ ਨਾਲ ਸੰਗਠਨ ਦੀ ਮਜ਼ਬੂਤੀ, ਏਕਤਾ ਤੇ ਜਾਗਰੂਕਤਾ ਦਾ ਸਪਸ਼ਟ ਪ੍ਰਗਟਾਵਾ ਹੋਇਆ। ਮੀਟਿੰਗ ਦੀ ਸ਼ੁਰੂਆਤ ਰਾਸਾ ਦੇ ਮੂਲ ਸਿਧਾਂਤ ‘ਜੈ ਵਿੱਦਿਆ – ਜੈ ਰਾਸਾ’ ਦੇ ਨਾਅਰੇ ਨਾਲ ਕੀਤੀ ਗਈ, ਜਿਸ ਨੇ ਸਾਰੇ ਹਾਜ਼ਰੀਨ ’ਚ ਨਵਾਂ ਜੋਸ਼ ਭਰ ਦਿੱਤਾ। ਇਸ ਮੌਕੇ ਕੋਰ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਵਿੱਚ ਜਗਤਪਾਲ ਮਹਾਜਨ, ਸੁਜੀਤ ਸ਼ਰਮਾ ਬੱਬਲੂ, ਰਾਜਕੰਵਲਪ੍ਰੀਤ ਸਿੰਘ ਲੱਕੀ, ਸੁਖਵਿੰਦਰ ਸਿੰਘ ਭੱਲਾ, ਚਰਨਜੀਤ ਪਾਰੋਵਾਲ, ਜਗਜੀਤ ਸਿੰਘ, ਅਸ਼ਵਨੀ ਗੁਪਤਾ ਅਤੇ ਬਲਕਾਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੰਗਠਨ ਦੇ ਭਵਿੱਖੀ ਯੋਜਨਾਵਾਂ ’ਤੇ ਚਰਚਾ ਕੀਤੀ। ਮੀਟਿੰਗ ਦਾ ਸਭ ਤੋਂ ਵੱਡਾ ਆਕਰਸ਼ਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਵਕੀਲ ਐਡਵੋਕੇਟ ਦਿਲਪ੍ਰੀਤ ਸਿੰਘ ਗਾਂਧੀ ਦੀ ਹਾਜ਼ਰੀ ਰਹੀ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਾਨੂੰਨੀ ਪੱਖ ਤੋਂ ਹਰ ਇਕ ਮਸਲੇ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਇਹ ਜ਼ੋਰ ਦਿੱਤਾ ਕਿ ਸਾਰੇ ਸਕੂਲ ਪ੍ਰਬੰਧਕ ਆਪਣੇ ਅਧਿਕਾਰਾਂ ਅਤੇ ਕਾਨੂੰਨੀ ਪ੍ਰਕਿਿਰਆਵਾਂ ਬਾਰੇ ਜਾਗਰੂਕ ਰਹਿਣ। ਉਨ੍ਹਾਂ ਨੇ ਇਹ ਭਰੋਸਾ ਵੀ ਦਿਵਾਇਆ ਕਿ ਰਾਸਾ ਪੰਜਾਬ ਦੇ ਨਾਲ ਮਿਲ ਕੇ ਸਕੂਲਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਭਵ ਕਾਨੂੰਨੀ ਲੜਾਈ ਲੜੀ ਜਾਵੇਗੀ। ਇਸ ਮੌਕੇ ਰੂਪ ਲਾਲ ਮਨਸੋਤਰਾ, ਗਿਆਨ ਸਾਗਰ ਅਰੋੜਾ, ਕਮਲਜੋਤ ਸਿੰਘ ਕੋਹਲੀ, ਦਵਿੰਦਰ ਪਿਪਲਾਨੀ, ਅਰੁਣ ਮਨਸੋਤਰਾ, ਸਲਿਲ ਸਾਗਰ ਅਰੋੜਾ, ਅਜੇ ਕੰਵਰ, ਗੁਲਸ਼ਨ, ਰਾਜੇਸ਼ ਪ੍ਰਭਾਕਰ, ਗੁਰਜੀਤ ਸਿੰਘ, ਸੂਰਜ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਜਤਿੰਦਰ ਵਿਰਕ, ਚਰਨਜੀਤ ਕੌਰ, ਵਿਪਨ ਗੁਲਾਟੀ, ਗਗਨਦੀਪ ਸਿੰਘ, ਕੁਨਾਲ ਕਪੂਰ, ਨਰਿੰਦਰਪਾਲ ਸਿੰਘ, ਦਿਨੇਸ਼ ਕਪੂਰ, ਬਚਿੱਤਰ ਸਿੰਘ, ਰਿਤੂ ਸ਼ਰਮਾ, ਸੰਦੀਪ ਸੈਣੀ, ਦਵਿੰਦਰ ਸਿੰਘ, ਬਲਵਿੰਦਰ ਕੌਰ, ਰੂਪਾ ਸ਼ਰਮਾ, ਰਿਤੂ ਪੁਰੀ, ਅਭਿਸ਼ੇਕ ਪੁਰੀ, ਸਰਬਜੀਤ ਕੌਰ, ਕਰਨਬੀਰ ਸਿੰਘ, ਨਰਿੰਦਰ ਸਿੰਘ, ਕੁਲਜਿੰਦਰ ਸਿੰਘ ਅਤੇ ਕੁਲਦੀਪ ਸ਼ਰਮਾ ਸਮੇਤ ਹੋਰ ਕਈ ਮੈਂਬਰਾਂ ਨੇ ਭਰਪੂਰ ਹਾਜ਼ਰੀ ਭਰੀ। ਮੁੱਖ ਮੁੱਦਿਆਂ ’ਤੇ ਗੰਭੀਰ ਚਰਚਾ ਮੀਟਿੰਗ ਦੌਰਾਨ ਸਿੱਖਿਆ ਖੇਤਰ ਨਾਲ ਜੁੜੇ ਕਈ ਅਹਿਮ ਅਤੇ ਗੰਭੀਰ ਮੁੱਦਿਆਂ ‘ਤੇ ਖੁੱਲ੍ਹੀ ਚਰਚਾ ਕੀਤੀ ਗਈ, ਜਿਵੇਂ ਕਿ ਸਰਕਾਰ ਵੱਲੋਂ ਬਣਾਏ ਗਏ ਜਟਿਲ ਅਤੇ ਅਵਿਹਾਰਿਕ ਨਿਯਮ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਨੀਤੀਆਂ ਵਿੱਚ ਆ ਰਹੀਆਂ ਮੁਸ਼ਕਲਾਂ, ਫੀਸ ਨਿਯੰਤਰਣ ਨਾਲ ਜੁੜੀਆਂ ਚੁਣੌਤੀਆਂ, ਪ੍ਰਾਈਵੇਟ ਸਕੂਲਾਂ ‘ਤੇ ਵੱਧਦਾ ਪ੍ਰਸ਼ਾਸਕੀ ਅਤੇ ਆਰਥਿਕ ਦਬਾਅ, ਸਕੂਲਾਂ ਦੀ ਸਵੈ-ਨਿਰਭਰਤਾ ‘ਤੇ ਪੈਦਾ ਹੋ ਰਹੀਆਂ ਰੁਕਾਵਟਾਂ ਬਾਰੇ ਚਰਚਾ ਕੀਤੀ ਗਈ। ਸਾਰੇ ਮੈਂਬਰਾਂ ਨੇ ਇਕ ਸੁਰ ਵਿਚ ਕਿਹਾ ਕਿ ਜੇਕਰ ਇਨ੍ਹਾਂ ਮੁੱਦਿਆਂ ਦਾ ਹੱਲ ਸਮੇਂ ਸਿਰ ਨਾ ਕੀਤਾ ਗਿਆ ਤਾਂ ਸਿੱਖਿਆ ਪ੍ਰਣਾਲੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਹੌਂਦ ਖਤਰੇ ਵਿਚ ਪੈ ਸਕਦੀ ਹੈ। ਸਾਲ 2026–27 ਲਈ ਨਵੀਂ ਟੀਮ ਦਾ ਗਠਨ ਨਿਯਮਾਂ ਅਨੁਸਾਰ, ਸਾਲ 2025-26 ਲਈ ਪੁਰਾਣੀ ਟੀਮ ਨੂੰ ਭੰਗ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2026-27 ਲਈ ਨਵੀਂ ਟੀਮ ਦੀ ਚੋਣ ਪ੍ਰਕਿਿਰਆ ਸ਼ੁਰੂ ਕੀਤੀ ਗਈ ਅਤੇ ਸਾਰਿਆਂ ਦੀ ਸਹਿਮਤੀ ਨਾਲ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਨਵੀਂ ਟੀਮ (ਰਾਸਾ ਅੰਮ੍ਰਿਤਸਰ) ਦੇ ਅਹੁਦੇਦਾਰ ਚੇਅਰਮੈਨ: ਡਾ. ਵਿਨੋਦ ਕਪੂਰ, ਪ੍ਰਧਾਨ ਸੁਸ਼ੀਲ ਅਗਰਵਾਲ, ਕਾਰਜਕਾਰੀ ਪ੍ਰਧਾਨ ਸਮੀਰ ਭਾਟੀਆ, ਵਾਈਸ ਪ੍ਰਧਾਨ ਮੋਹਿਤ ਮਹਾਜਨ, ਸੰਦੀਪ ਸਿੰਘ, ਸੁਮਿਤ ਪੁਰੀ, ਗੌਰਵ ਅਰੋੜਾ, ਜਨਰਲ ਸਕੱਤਰ ਯਾਦਵਿੰਦਰ ਸਿੰਘ, ਜੁਆਇੰਟ ਸਕੱਤਰ ਸ਼ੁਭਮ ਪਿਪਲਾਨੀ, ਫਾਇਨੈਂਸ ਸਕੱਤਰ ਕੁਲਵਿੰਦਰ ਸਿੰਘ, ਜੁਆਇੰਟ ਫਾਇਨੈਂਸ ਸਕੱਤਰ ਹਰਸਿਮਰਨ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਮਯੰਕ ਕਪੂਰ, ਐਡਵੋਕੇਟ ਪੁਨੀਤ ਗੁਪਤਾ, ਆਰਗਨਾਈਜ਼ਿੰਗ ਸਕੱਤਰ ਰਾਜੀਵ ਪੁੰਜ, ਅਮਰਜੀਤ ਕੁਮਾਰ ਆਦਿ ਚੁਣੇ ਗਏ। ਨਵੀਂ ਟੀਮ ਦੇ ਐਲਾਨ ਤੋਂ ਬਾਅਦ ਸਾਰੇ ਮੈਂਬਰਾਂ ਨੇ ਤਾੜੀਆਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਰਕਾਰ ਨਾਲ ਮੁਲਾਕਾਤ ਦਾ ਫੈਸਲਾ ਮੀਟਿੰਗ ਵਿਚ ਇਹ ਮਹੱਤਵਪੂਰਣ ਫੈਸਲਾ ਲਿਆ ਗਿਆ ਕਿ ਰਾਸਾ ਪੰਜਾਬ ਦੀ ਟੀਮ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰੇਗੀ। ਇਸ ਦੌਰਾਨ ਸਕੂਲਾਂ ਨਾਲ ਜੁੜੀਆਂ ਸਾਰੀਆਂ ਅਹਿਮ ਮੰਗਾਂ ਅਤੇ ਸਮੱਸਿਆਵਾਂ ਨੂੰ ਉੱਥੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸੰਘਰਸ਼ ਤੇ ਏਕਤਾ ਦਾ ਸੰਕਲਪ ਮੀਟਿੰਗ ਦਾ ਸਮਾਪਨ ਜੋਸ਼ ਅਤੇ ਏਕਤਾ ਦੇ ਮਾਹੌਲ ਵਿੱਚ ਹੋਇਆ। ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਇਹ ਸੰਕਲਪ ਲਿਆ ਕਿ ਉਹ ਆਪਣੇ ਸਕੂਲਾਂ ਦੇ ਹੱਕਾਂ ਦੀ ਰੱਖਿਆ ਲਈ ਮਿਲ ਕੇ ਸੰਘਰਸ਼ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਨਾਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਏਕਤਾ ਵਿੱਚ ਹੀ ਤਾਕਤ ਹੈ – ਅਤੇ ਰਾਸਾ ਪੰਜਾਬ ਇਸ ਤਾਕਤ ਦਾ ਪ੍ਰਤੀਕ ਹੈ।