ਐੱਨਆਰਆਈ ਮਨਜਿੰਦਰ ਸਿੰਘ ਔਲ਼ਖ ਨੂੰ ਸਦਮਾ, ਮਾਤਾ ਦਾ ਦੇਹਾਂਤ
ਐਨਆਰਆਈ ਮਨਜਿੰਦਰ ਸਿੰਘ ਔਲ਼ਖ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Tue, 31 Mar 2026 07:11 PM (IST)
Updated Date: Wed, 01 Apr 2026 04:13 AM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਯੂਐੱਸਏ ’ਚ ਰਹਿੰਦੇ ਐੱਨਆਰਆਈ ਮਨਜਿੰਦਰ ਸਿੰਘ ਔਲ਼ਖ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਇੰਡੀਆ ਰਹਿੰਦੇ ਮਾਤਾ ਸਵਰਨ ਕੌਰ (81) ਦਾ ਇਕ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਸਾਕ ਸਬੰਧੀਆਂ ਤੋਂ ਇਲਾਵਾ ਰਿਟਾ. ਆਈਪੀਐੱਸ ਪਰਮਰਾਜ ਸਿੰਘ ਉਮਰਾਨੰਗਲ, ਰਾਜਨ ਸਿੱਧੂ ਬੇਦਾਦਪੁਰ, ਬੀਜੇਪੀ ਆਗੂ ਸਾਬਕਾ ਵਿਧਾਇਕ ਮਨਦੀਪ ਸਿੰਘ ਮੰਨਾ, ਮਨਿੰਦਰਜੀਤ ਸਿੰਘ ਔਲਖ, ਅਮਰਦੀਪ ਸਿੰਘ ਬੋਨੀ ਅਜਨਾਲਾ ਕ੍ਰਿਪਾਲ ਸਿੰਘ ਪ੍ਰਧਾਨ ਪੀਐਨਬੀ ਬੈਂਕ ਯੂਨੀਅਨ ਆਦਿ ਆਗੂਆਂ ਨੇ ਔਲ਼ਖ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਗੁਰਦੁਆਰਾ ਭਾਈ ਛੱਜੋ ਮਾਨਾਵਾਲਾ ਜੀਟੀ ਰੋਡ ਨੇੜੇ ਬੈਸਟ ਪ੍ਰਾਈਜ਼ 3-4-2026 ਦਿਨ ਵੀਰਵਾਰ ਨੂੰ ਹੋਵੇਗੀ।