ਅਣਪਛਾਤੇ ਹਥਿਆਰਬੰਦਾਂ ਨੇ ਮੋਬਾਈਲ ਤੇ ਮੋਟਰਸਾਈਕਲ ਖੋਹਿਆ
ਮੋਬਾਇਲ ਫੋਨ ਅਤੇ ਮੋਟਰਸਾਈਕਲ ਖੋਹਿਆ
Publish Date: Tue, 31 Mar 2026 07:00 PM (IST)
Updated Date: Wed, 01 Apr 2026 04:13 AM (IST)

ਫੋਟੋ-32 ਕੈਪਸ਼ਨ - ਮੋਬਾਇਲ ਫੋਨ ਸੈਮਸੰਗ ਅਤੇ ਮੋਟਰਸਾਈਕਲ ਖੋਹੇ ਜਾਣ ਸਬੰਧੀ ਜਾਣਕਾਰੀ ਦਿੰਦੇ ਸਤਨਾਮ ਸਿੰਘ ਵਾਸੀ ਪਿੰਡ ਕੰਮੋਕੇ ਅਤੇ ਸਾਥੀ । ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਪਿੰਡ ਕੰਮੋਕੇ ਵਾਸੀ ਇਕ ਵਿਅਕਤੀ ਪਾਸੋਂ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਮੋਬਾਈਲ ਫੋਨ ਸੈਮਸੰਗ ਤੇ ਮੋਟਰਸਾਈਕਲ ਖੋਹੇ ਜਾਣ ਦੀ ਸੂਚਨਾ ਹੈ। ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਕੰਮੋਕੇ ਨੇ ਦੱਸਿਆ ਕਿ ਕੱਲ੍ਹ ਰਾਤ ਪਿੰਡ ਬਲਸਰਾਂ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਲੰਗਰ ਬਾਬਾ ਗੱਖੜ ਜੀ ਨਜ਼ਦੀਕ ਅਣਪਛਾਤੇ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਬਰਦਸਤੀ ਰੋਕ ਲਿਆ। ਜਦ ਉਹ ਮੋਟਰਸਾਈਕਲ ਭਜਾਉਣ ਲੱਗਾ ਤਾਂ ਉਨ੍ਹਾਂ ਗੋਲੀ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਮੋਬਾਈਲ ਫੋਨ ਸੈਮਸੰਗ ਤੇ ਮੋਟਰਸਾਈਕਲ ਹਾਂਡਾ ਸ਼ਾਇਨ ਮਾਡਲ 2014, ਪੀਬੀ-02 ਸੀਐੱਲ- 3532 ਖੋਹ ਲਿਆ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੈਦਲ ਕਿਸੇ ਤਰ੍ਹਾਂ ਪਿੰਡ ਪਹੁੰਚਿਆ ਤੇ ਸਾਰੀ ਜਾਣਕਾਰੀ ਇੰਚਾਰਜ ਪੁਲਿਸ ਚੌਕੀ ਬੁਤਾਲਾ ਨੂੰ ਦਿੱਤੀ। ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਫੌਜੀ ਨੇ ਕਿਹਾ ਕਿ ਪੰਜਾਬ ’ਚ ਹਾਲਾਤ ਦਿਨ-ਬ-ਦਿਨ ਵਿਗੜ ਰਹੇ ਹਨ। ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਸਰਕਾਰ ਪਾਸੋਂ ਮੰਗ ਹੈ ਕਿ ਬਣਦੀ ਕਾਰਵਾਈ ਕਰ ਕੇ ਅਜਿਹੇ ਭੈੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਅਤੇ ਇਨਸਾਫ ਦਿਵਾਇਆ ਜਾਵੇ।