ਟ੍ਰੇਡ ਯੂਨੀਅਨਾਂ ਅੱਜ ਮਨਾਉਣਗੀਆਂ ਕਾਲਾ ਦਿਨ
ਟ੍ਰੇਡ ਯੂਨੀਅਨਾਂ ਅੱਜ ਮਨਾਉਣਗੀਆਂ ਕਾਲਾ ਦਿਨ
Publish Date: Tue, 31 Mar 2026 06:51 PM (IST)
Updated Date: Wed, 01 Apr 2026 04:11 AM (IST)
ਕੈਪਸਨ : ਸੀਟੂ ਜਥੇਬੰਦੀ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਤੇ ਸਾਥੀ।
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸੀਟੂ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਸਾਥੀ ਚਰਨਜੀਤ ਮਜੀਠਾ ਦੀ ਪ੍ਰਧਾਨਗੀ ਹੇਠ ਸੀਟੂ ਦਫਤਰ ਪੁਤਲੀਘਰ ਅੰਮ੍ਰਿਤਸਰ ਵਿਖੇ ਹੋਈ। ਕਾਮਰੇਡ ਸੁੱਚਾ ਸਿੰਘ ਅਜਨਾਲਾ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਨੇ ਦੱਸਿਆ ਕਿ 22 ਨੰਬਰ ਫਾਟਕ ਅੰਮ੍ਰਿਤਸਰ ਵਿਖੇ ਸਮੂਹ ਟ੍ਰੇਡ ਯੂਨੀਅਨਾਂ ਵਲੋਂ ਪਹਿਲੀ ਅਪ੍ਰੈਲ ਨੂੰ ਕਾਲਾ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸੀਟੂ ਵਰਕਰ ਵੱਡੀ ਗਿਣਤੀ ਵਿਚ ਪੁੱਜਣਗੇ। 13 ਅਪ੍ਰੈਲ ਨੂੰ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਯਾਦ ਵਿਚ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਨੂੰ ਆਲ ਇੰਡੀਆ ਦੇ ਆਗੂ ਕਾਮਰੇਡ ਊਸ਼ਾ ਰਾਣੀ ਤੇ ਏਆਰ ਸਿੱਧੂ ਅਤੇ ਪੰਜਾਬ ਦੇ ਪ੍ਰਧਾਨ ਸਕੱਤਰ ਸੰਬੋਧਨ ਕਰਨਗੇ। ਇਸ ਸੈਮੀਨਾਰ ਵਿਚ ਵਕੀਲ ਡਾਕਟਰ ਅਧਿਆਪਕ ਅਤੇ ਸੀਟੂ ਨਾਲ ਸੰਬੰਧਿਤ ਸਾਥੀ ਸ਼ਾਮਿਲ ਹੋਣਗੇ। ਮੀਟਿੰਗ ਵਿਚ ਕਿਰਪਾ ਰਾਮ, ਵਿਜੇ ਕੁਮਾਰ, ਪ੍ਰਤਾਪ ਸਿੰਘ, ਜਸਪਾਲ ਸ਼ਰਮਾ, ਗੁਰਮੀਤ ਕੌਰ ਸਿੱਬੂ, ਕਵਲਜੀਤ ਕੌਰ ਰਾਜਾ ਰਾਮ, ਧਰਮਪਾਲ, ਬਲਬੀਰ ਸਿੰਘ, ਸੂਰਜ, ਰਾਕੇਸ਼ ਕੁਮਾਰ, ਸਵਿੰਦਰ ਸਿੰਘ ਮੀਰਾਕੋਟ, ਭੁਪਿੰਦਰ ਸਿੰਘ, ਪਿੰਦਰਜੀਤ ਸਿੰਘ ਛੀਨਾ, ਰਣਜੀਤ ਸਿੰਘ ਬੱਲ, ਮਹਿੰਦਰ ਸਿੰਘ ਖਹਿਰਾ, ਜੀਤ ਰਾਜ ਆਦਿ ਸਾਥੀ ਹਾਜ਼ਰ ਸਨ।