ਕਹਾਣੀ ਸੰਗ੍ਰਹਿ ‘ਯਾਦਾਂ ਦੀਆਂ ਉੱਡਣ ਤਸ਼ਤਰੀਆਂ’ ਲੋਕ ਅਰਪਿਤ ਸਮਾਗਮ
ਕਹਾਣੀ ਸੰਗ੍ਰਹਿ ‘ਯਾਦਾਂ ਦੀਆਂ ਉੱਡਣ ਤਸ਼ਤਰੀਆਂ’ ਲੋਕ ਅਰਪਿਤ ਸਮਾਗਮ
Publish Date: Tue, 31 Mar 2026 06:42 PM (IST)
Updated Date: Wed, 01 Apr 2026 04:11 AM (IST)

ਫੋਟੋ-31 ਕੈਪਸ਼ਨ : ਪ੍ਰਿੰ: ਰਘਬੀਰ ਸਿੰਘ ਸੋਹਲ ਦੇ ਕਹਾਣੀ ਸੰਗ੍ਰਹਿ ‘ਯਾਦਾਂ ਦੀਆਂ ਉੱਡਣ ਤਸ਼ਤਰੀਆਂ’ ਨੂੰ ਲੋਕ ਅਰਪਿਤ ਕਰਦੇ ਡਾ: ਆਸਾ ਸਿੰਘ ਘੁੰਮਣ, ਸ਼ੇਲੰਿਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ ਅਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿਛਲੇ 41 ਸਾਲਾਂ ਤੋਂ ਨਿਰੰਤਰ ਮਾਂ ਬੋਲੀ ਨੂੰ ਸਮਰਪਿਤ ਸੇਵਾਵਾਂ ਨਿਭਾਉਣਾ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ, ਚੂੰਗ ਵਿਖੇ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਡਾ. ਆਸਾ ਸਿੰਘ ਘੁੰਮਣ ਸਨ, ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਦਫਤਰ ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਮਨਜੀਤ ਸਿੰਘ ਵੱਸੀ, ਡਾ: ਰਮ ਲਾਲ ਭਗਤ, ਡਾ. ਗਿਆਨ ਸਿੰਘ ਘੇਈ, ਸ਼ਾਇਰਾ ਕੁਲਵਿੰਦਰ ਕੰਵਲ ਸੁਲਤਾਨਪੁਰ ਲੋਧੀ, ਕੁਲਵਿੰਦਰ ਸਿੰਘ ਗਾਖਲ ਪ੍ਰਧਾਨ ਸਾਹਿਤ ਪ੍ਰਚਾਰ ਮੰਚ ਜਲੰਧਰ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਿੰ: ਤੇਜਬੀਰ ਸਿੰਘ ਸੋਹਲ, ਪ੍ਰਿੰ: ਜਸਪ੍ਰੀਤ ਕੌਰ, ਅਸ਼ੋਕ ਸ਼ਰਮਾ ਜਲੰਧਰ, ਵਜ਼ੀਰ ਸਿੰਘ ਰੰਧਾਵਾ ਅਤੇ ਮਨਦੀਪ ਕੌਰ ਸ਼ਾਮਿਲ ਹੋਏ। ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਦਾ ਕਹਾਣੀ ਸੰਗ੍ਰਹਿ ਯਾਦਾਂ ਦੀਆਂ ਉੱਡਣ ਤਸ਼ਤਰੀਆਂ ਸਮੁੱਚੇ ਪ੍ਰਧਾਨਗੀ ਮੰਡਲ ਨੇ ਲੋਕ ਅਰਪਿਤ ਕੀਤਾ। ਇਸ ਮੌਕੇ ਕਵੀ ਦਰਬਾਰ ਵਿਚ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਜੈਸਮੀਨ ਮਾਹੀ, ਹਰਪ੍ਰੀਤ ਕੌਰ, ਮੱਖਣ ਸਿੰਘ ਭੈਣੀਵਾਲਾ, ਜਗਨ ਨਾਥ ਨਿਮਾਣਾ, ਲਾਲੀ ਕਰਤਾਰਪੁਰੀ, ਰਮੇਸ਼ ਜਾਨੂੰ, ਅਵਤਾਰ ਸਿੰਘ ਗੋਇੰਦਵਾਲ, ਗੁਲਜ਼ਾਰ ਸਿੰਘ ਖੈੜਾ, ਮੁਖਤਾਰ ਸਿੰਘ ਗਿੱਲ, ਜਤਿਨਦੀਪ ਸਿੰਘ, ਸੁਖਦੇਵ ਸਿੰਘ ਗੰਡਵਾਂ, ਮੁਖਤਿਆਰ ਸਿੰਘ ਸ਼ਿਵਾਨ, ਅਵਤਾਰ ਸਿੰਘ ਬੈਂਸ, ਜਗਦੀਸ਼ ਸਿੰਘ ਬਮਰਹ, ਬਲਵਿੰਦਰ ਸਿੰਘ ਅਠੌਲਾ, ਅਜੀਤ ਸਠਿਆਲਵੀ, ਸੁਖਦੇਵ ਸਿੰਘ ਢਿੱਲੋਂ, ਡਾ. ਸੰਤੋਖ ਸਿੰਘ ਭੋਮਾ, ਸੁਰਿੰਦਰ ਸਿੰਘ ਸੋਹਲ, ਪਰਮਜੀਤ ਸਿੰਘ ਸਿਤਾਰਾ, ਦੁੱਖਭੰਜਨ ਸਿੰਘ ਰੰਧਾਵਾ, ਵਿਜੈ ਅਗਨੀਹੋਤਰੀ, ਜਨਕਪ੍ਰੀਤ ਸਿੰਘ ਬੇਗੋਵਾਲ, ਨਾਨਕ ਚੰਦ ਬਿਰਲੀ, ਮੁਨੀਸ਼ ਮਸੀਹ, ਬਲਬੀਰ ਸਿੰਘ ਬੀਰ, ਹਰਭਜਨ ਸਿੰਘ ਭੱਗਰੱਥ. ਕਾਲੇ ਸ਼ਾਹ ਟਾਂਗਰਾ, ਮੱਖਣ ਸਿੰਘ ਟੈਕਸਲਾ, ਅੰਜੂ ਸ਼ਰਮਾ, ਨਵਦੀਪ ਕੌਰ, ਕੁਲਬੀਰ ਕੌਰ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ। ਆਖਰ ’ਚ ਸਕੂਲ ਦੇ ਪ੍ਰਿੰ. ਤੇਜਬੀਰ ਸਿੰਘ ਸੋਹਲ, ਅਤੇ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਸਭ ਆਇਆਂ ਦਾ ਧੰਨਵਾਦ ਕੀਤਾ।