ਰੰਗਮੰਚ ਉਤਸਵ ਨਾਟਕ 'ਯੋਗੀਆ ਰਾਗ' ਦੀ ਪੇਸ਼ਕਾਰੀ ਨਾਲ ਹੋਇਆ ਸਮਾਪਤ
ਰੰਗਮੰਚ ਉਤਸਵ ਨਾਟਕ 'ਯੋਗੀਆ ਰਾਗ' ਦੀ ਪੇਸ਼ਕਾਰੀ ਨਾਲ ਹੋਇਆ ਸਮਾਪਤ
Publish Date: Tue, 31 Mar 2026 06:12 PM (IST)
Updated Date: Wed, 01 Apr 2026 04:08 AM (IST)

ਫੋਟੋ-7 ਕੈਪਸਨ : ਨਾਟਕ ਦੀ ਪੇਸ਼ਕਾਰੀ ਕਰਦੇ ਹੋਏ ਕਲਾਕਾਰ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੰਚ–ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੱਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਮਰਹੂਮ ਜਤਿੰਦਰ ਬਰਾੜ ਦੀ ਯਾਦ ਵਿਚ 21 ਮਾਰਚ ਤੋਂ 30 ਮਾਰਚ ਤੱਕ ਚੱਲਣ ਵਾਲੇ 26 ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਆਖਰੀ ਤੇ ਦਸਵੇਂ ਦਿਨ ਅਨੂਸ਼ਠਾਨ ਸਨਕ੍ਰਿਤਕ ਸੰਸਥਾਨ, ਮੁੰਬਈ ਟੀਮ ਵੱਲੋਂ ਵਿਜੇ ਪੰਡਿਤ ਦੁਆਰਾ ਲਿਖਿਆ ਤੇ ਡੀਆਰ ਅੰਕੁਰ ਦਾ ਨਿਰਦੇਸ਼ਤ ਕੀਤਾ ਨਾਟਕ ‘ਯੋਗੀਆ ਰਾਗ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ। ਵਿਜੇ ਪੰਡਿਤ ਦੁਆਰਾ ਲਿਖੀ ਗਈ ਕਹਾਣੀ ‘ਜੋਗੀਆ ਰਾਗ’, ਅਸਲ ਵਿੱਚ ਸਾਵਿਤਰੀ ਦੀ ਕਹਾਣੀ ਹੈ, ਇੱਕ ਪਿੰਡ ਦੀ ਕੁੜੀ ਜਿਸਨੂੰ ਲੋਕ ਸਾਵਿਤਰੀ ਕਹਿੰਦੇ ਹਨ। ਸਾਵਿਤਰੀ ਦਾ ਵਿਆਹ ਬਾਲਮੁਕੁੰਦ ਨਾਲ ਹੁੰਦਾ ਹੈ, ਜੋ ਕਿ ਇੱਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ ਇਕ ਸੰਸਕ੍ਰਿਤ ਵਿਦਵਾਨ ਹੈ। ਸਾਵਿਤਰੀ ਆਪਣੇ ਸਹੁਰੇ ਘਰ ਇੱਕ ਉੱਜਵਲ ਭਵਿੱਖ ਦੇ ਸੁਪਨੇ ਲੈ ਕੇ ਪਹੁੰਚਦੀ ਹੈ, ਪਰ ਉਨ੍ਹਾਂ ਦੇ ਵਿਆਹ ਦੀ ਰਾਤ ਨੂੰ ਹੀ, ਬਾਲਮੁਕੁੰਦ ਸਾਵਿਤਰੀ ਨੂੰ ਦੱਸਦਾ ਹੈ ਕਿ ਉਸ ਨੂੰ ਪਰਿਵਾਰਕ ਜੀਵਨ ਪਸੰਦ ਨਹੀਂ ਹੈ ਅਤੇ ਉਸਦੀ ਕੁੰਡਲੀ ਵਿੱਚ ਤਿਆਗ ਦਾ ਯੋਗ ਹੈ। ਜਦੋਂ ਸਾਵਿਤਰੀ ਉਸ ਰਾਤ ਸੌਂ ਜਾਂਦੀ ਹੈ, ਤਾਂ ਉਹ ਉਸਨੂੰ ਦੱਸੇ ਬਿਨਾਂ ਘਰ ਛੱਡ ਦਿੰਦਾ ਹੈ ਅਤੇ ਯੋਗੀ ਬਣ ਜਾਂਦਾ ਹੈ। ਘਰ ਵਿੱਚ ਸਿਰਫ਼ ਸਾਵਿਤਰੀ ਅਤੇ ਉਸਦਾ ਬਜ਼ੁਰਗ ਸਹੁਰਾ ਹੀ ਰਹਿ ਜਾਂਦੇ ਹਨ। ਸਾਵਿਤਰੀ ਕਈ ਸਾਲ ਮੁਕੁੰਦ ਦੀ ਉਡੀਕ ਵਿੱਚ ਬਿਤਾਉਂਦੀ ਹੈ। ਮੁਕੁੰਦ ਵਾਪਸ ਨਹੀਂ ਆਉਂਦਾ, ਪਰ ਸਾਵਿਤਰੀ ਉਮੀਦ ਛੱਡਣ ਤੋਂ ਇਨਕਾਰ ਕਰ ਦਿੰਦੀ ਹੈ। ਇਸ ਦੌਰਾਨ, ਪਿੰਡ ਵਾਲੇ ਉਸ ਨੂੰ ਦੱਸਦੇ ਹਨ ਕਿ ਮੁਕੁੰਦ ਕਦੇ ਵਾਪਸ ਨਹੀਂ ਆਵੇਗਾ, ਅਤੇ ਬਹੁਤ ਸਾਰੇ ਉਸ ਨੂੰ ਭੁੱਲਣ ਦੀ ਤਾਕੀਦ ਕਰਦੇ ਹਨ। ਕੁਝ ਤਾਂ ਗੁਪਤ ਰੂਪ ਵਿਚ ਉਸ ਨਾਲ ਅਨੈਤਿਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਪਰ ਸਾਵਿਤਰੀ ਉਨ੍ਹਾਂ ਸਾਰਿਆਂ ਨੂੰ ਝਿੜਕਦੀ ਹੈ। ਇਸ ਮੌਕੇ ਕੇਵਲ ਧਾਲੀਵਾਲ, ਹਰਿਭਜਨ ਸਿੰਘ ਭਾਟੀਆ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਦੇਵ ਸਿੰਘ ਮਹਿਲਾਵਾਲਾ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।