ਸਬ ਇੰਸਪੈਕਟਰ ਆਗਿਆਪਾਲ ਸਿੰਘ ਹੋਏ ਸੇਵਾਮੁਕਤ
ਸਬ ਇੰਸਪੈਕਟਰ ਆਗਿਆਪਾਲ ਸਿੰਘ ਹੋਏ ਸੇਵਾਮੁਕਤ
Publish Date: Tue, 31 Mar 2026 06:09 PM (IST)
Updated Date: Wed, 01 Apr 2026 04:08 AM (IST)

ਫੋਟੋ :9 ਕੈਪਸ਼ਨ: ਸਬ ਇੰਸਪੈਕਟਰ ਆਗਿਆਪਾਲ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ ਆਈਪੀਐਸ ਅਦਿਤਿਆ ਵਰੀਅਮ, ਐਨਆਰਆਈ ਵਿੱਕੀ ਨੰਗਲ, ਸੁਖਰਾਜ ਸਿੰਘ ਸੋਹਲ ਤੇ ਹੋਰ। ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਲਾਈਨ ਦੋਬੁਰਜੀ ਵਿਖੇ ਦਿਹਾਤੀ ਥਾਣਿਆਂ ’ਚ ਤਾਇਨਾਤ ਰਹੇ ਇੰਸਪੈਕਟਰ, ਸਬ ਇੰਸਪੈਕਟਰ ਤੇ ਏਐੱਸਆਈ ਦੀ ਰਿਟਾਇਰਮੈਂਟ ਪਾਰਟੀ ਰੱਖੀ ਗਈ। ਇਸ ਪਾਰਟੀ ਦੌਰਾਨ ਸਬ ਇੰਸਪੈਕਟਰ ਆਗਿਆਪਾਲ ਸਿੰਘ ਦੀ ਸੇਵਾਮੁਕਤ ਹੋਣ ’ਤੇ ਆਈਪੀਐੱਸ ਅਦਿੱਤਿਆ ਵਰੀਅਮ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਹਾਰ ਪਾ ਕੇ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਆਈਪੀਐੱਸ ਵਰੀਅਮ ਨੇ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਕਿਹਾ ਕਿ ਭਵਿੱਖ ’ਚ ਕਦੇ ਵੀ ਕੋਈ ਮੁਸ਼ਕਿਲ ਆਵੇ ਤਾਂ ਉਨ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਹਮੇਸ਼ਾ ਖੜ੍ਹਾ ਰਹੇਗਾ। ਸੇਵਾਮੁਕਤ ਹੋਏ ਸਬ ਇੰਸਪੈਕਟਰ ਆਗਿਆਪਾਲ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ 1988 ’ਚ ਗ੍ਰੈਜੂਏਸ਼ਨ ਕੀਤੀ ਤੇ ਇਸ ਉਪਰੰਤ 1990 ਵਿਚ ਪੰਜਾਬ ਪੁਲਿਸ ਦੀ ਭਰਤੀ ਫਾਰਮ ਭਰੇ। ਇਸ ਭਰਤੀ ਵਿਚ ਉਹ ਕਾਂਸਟੇਬਲ ਦਾ ਟੈਸਟ ਪਾਸ ਕਰਕੇ ਬਤੌਰ ਕਾਂਸਟੇਬਲ ਭਰਤੀ ਹੋਏ। 1990 ਤੋਂ ਲੈ ਕੇ ਵੱਖ-ਵੱਖ ਥਾਣਿਆਂ ਚੌਂਕੀਆਂ ਵਿਚ ਤਾਇਨਾਤ ਹੋ ਕੇ ਡੀਜੀਪੀ ਪੰਜਾਬ ਤੇ ਐਸਐਸਪੀ ਡੀਐਸਪੀ ਇੰਸਪੈਕਟਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ। 35 ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਵਿਅਕਤੀ ਉਨ੍ਹਾਂ ਦੇ ਕੋਲ ਜਿਹੜੇ ਵੀ ਲੋਕ ਸ਼ਿਕਾਇਤਾਂ ਲੈ ਕੇ ਆਏ ਤਾਂ ਉਨ੍ਹਾਂ ਦਾ ਕਾਨੂੰਨ ਮੁਤਾਬਕ ਹੱਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਅਜਨਾਲਾ ਵਿਖੇ ਬਤੌਰ ਮੁੱਖ ਮੁਨਸ਼ੀ ਲੱਗ ਕੇ ਡਿਊਟੀ ਕੀਤੀ ਤੇ ਥਾਣਾ ਅਜਨਾਲਾ ਦੇ ਮੁੱਖ ਅਫਸਰ ਲੱਗ ਕੇ ਰਿਟਾਇਰਮੈਂਟ ਹੋ ਗਈ। ਇਸ ਮੌਕੇ ਆਈਪੀਐਸ ਅਦਿਤਿਆ ਵਰੀਅਮ, ਐੱਨਆਰਆਈ ਸੁਖਪਾਲ ਸਿੰਘ ਵਿੱਕੀ ਉਮਰਾ ਨੰਗਲ, ਸੁਖਰਾਜ ਸਿੰਘ ਸੋਹਲ ਆਦਿ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।