ਕੌਸਾ ਟਰੱਸਟ ਕਲਾ ਐਵਾਰਡ ਨਾਲ 11 ਪ੍ਰਸਿੱਧ ਕਲਾਕਾਰ ਸਨਮਾਨਿਤ
ਕੌਸਾ ਟਰੱਸਟ ਕਲਾ ਐਵਾਰਡ ਨਾਲ ਸਨਮਾਨਿਤ ਹੋਏ 11 ਪ੍ਰਸਿੱਧ ਕਲਾਕਾਰ
Publish Date: Tue, 31 Mar 2026 06:07 PM (IST)
Updated Date: Wed, 01 Apr 2026 04:07 AM (IST)

ਫੋਟੋ-10 ਕੈਪਸਨ - ਐਵਾਰਡ ਹਾਸਲ ਕਰਨ ਵਾਲੇ ਕਲਾਕਾਰਾਂ ਨਾਲ ਰਾਜੇਸ਼ ਰੈਣਾ, ਬ੍ਰਜੇਸ਼ ਜੌਲੀ, ਡਾ. ਕੇਆਰ ਤੁਲੀ ਤੇ ਕਲਾਕਾਰ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੌਸਾ ਟਰੱਸਟ ਦੇ ਵਡਮੁੱਲੇ ਸਹਿਯੋਗ ਸਦਕਾ ਕੇਟੀ ਕਲਾ ਮਿਊਜ਼ੀਅਮ ਵਿਖੇ ਆਪਣਾ ਪ੍ਰਸਿੱਧ ਕੌਸਾ ਟਰੱਸਟ ਕਲਾ ਐਵਾਰਡ 2026 ਸਮਾਗਮ ਕਰਵਾਇਆ ਗਿਆ, ਜਿਸ ’ਚ ਕਲਾ ਦੇ ਖੇਤਰ ’ਚ ਵਧੀਆ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰੇ ਸਨਮਾਨਿਤ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ ਇਨਾਮੀ ਰਕਮ ਦਿੱਤੀ ਗਈ। ਜ਼ਿੰਨਾਂ ਵਿਚ ਡਾ. ਮਹਾਵੀਰ ਸਿੰਘ ਸੀਨੀਅਰ ਕਲਾਕਾਰ ਮੁਜ਼ਫ਼ਫਰਨਗਰ ਡਾ. ਅਮਿਤਾ ਰਾਜ ਗੋਇਲ ਮੁਖੀ ਡਰਾਇੰਗ ਐਂਡ ਪੇਂਟਿੰਗ ਰਾਜਸਥਾਨ ਯੂਨੀਵਰਸਿਟੀ ਜੈਪੁਰ, ਪ੍ਰਭਿੰਦਰ ਲੱਲ ਸੀਨੀਅਰ ਕਲਾਕਾਰ ਚੰਡੀਗੜ੍ਹ, ਡਾ. ਅਦਿਤੀ ਜੈਨ ਹੈੱਡ ਆਫ ਡਿਪਾਰਟਮੈਂਟ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ, ਅਨੀਤਾ ਮਲਿਕ ਸੀਨੀਅਰ ਕਲਾਕਾਰ, ਨਵੀਂ ਦਿੱਲੀ, ਹਰਦਰਸ਼ਨ ਸਿੰਘ ਸੋਹਲ ਅਸਿਸਟੈਂਟ ਪ੍ਰੋਫੈਸਰ ਮਹਾਰਾਜਾ ਰਣਜੀਤ ਸਿੰਘ ਪੀਟੀਯੂ ਬਠਿੰਡਾ, ਗੁਰਪ੍ਰੀਤ ਸਿੰਘ ਮੰਕੂ ਮਿਨੀਏਚਰ ਫ੍ਰੈਸਕੋ ਕਲਾਕਾਰ ਜਗਰਾਉਂ, ਅਮਨਦੀਪ ਸਿੰਘ ਸੀਨੀਅਰ ਕਲਾਕਾਰ ਤੇ ਕਲਾ ਅਧਿਆਪਕ ਅੰਮ੍ਰਿਤਸਰ, ਅਨੁਰਾਧਾ ਸੀਨੀਅਰ ਕਲਾਕਾਰ ਤੇ ਕਲਾ ਅਧਿਆਪਕ ਅੰਮ੍ਰਿਤਸਰ, ਵੰਸ਼ਿਕਾ ਲੁਥਰਾ ਕਲਾਕਾਰ ਤੇ ਕਲਾ ਅਧਿਆਪਕ ਅੰਮ੍ਰਿਤਸਰ, ਰਮਨਜੀਤ ਕੌਰ ਕਲਾਕਾਰ ਤੇ ਕਲਾ ਅਧਿਆਪਕ ਬਟਾਲਾ ਦੇ ਨਾਂ ਜ਼ਿਕਰਯੋਗ ਹਨ। ਸਮਾਗਮ ਦੀ ਸ਼ੁਰੂਆਤ ਕੌਸਾ ਟਰੱਸਟ ਦੇ ਸਕੱਤਰ ਰਾਜੇਸ਼ ਰੈਨਾ ਅਤੇ ਖਜ਼ਾਨਚੀ ਡਾ. ਕੇਆਰ ਤੁਲੀ ਵੱਲੋਂ ਸਵਾਗਤ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਦੀ ਗੱਲ ਕੀਤੀ।ਮੰਚ ਸੰਚਾਲਨ ਨਿਸ਼ਾ ਮਹਾਜਨ ਵਲੋਂ ਕੀਤਾ ਗਿਆ ਅਤੇ ਸਨਮਾਨਿਤ ਕਲਾਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੇਟੀ ਕਲਾ ਮਿਊਜ਼ੀਅਮ ਦੇ ਡਾਇਰੈਕਟਰ ਬ੍ਰਜੇਸ਼ ਜੌਲੀ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਿਊਜ਼ੀਅਮ ਦੇ ਉਦੇਸ਼ ਅਤੇ ਕੰਮ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਕੇਟੀ ਕਲਾ ਮਿਊਜ਼ੀਅਮ ਕਲਾਕਾਰਾਂ ਲਈ ਆਪਣੀ ਕਲਾ ਨੂੰ ਉਜਾਗਰ ਕਰਨ ਲਈ ਵੱਡਾ ਪਲੇਟਫਾਰਮ ਹੈ ਅਤੇ ਹੁਣ ਤੱਕ ਇੱਥੇ ਕਈ ਸੈਂਕੜੇ ਕਲਾ ਪ੍ਰਦਰਸ਼ਨੀਆਂ ਤੇ ਕਲਾ ਵਰਕਸ਼ਾਪਾਂ ਤੋਂ ਇਲਾਵਾ ਕਲਾ ਮੁਕਾਬਲੇ ਕਲਾ ਪ੍ਰੇਮੀਆਂ ਦੇ ਰੂਬਰੂ ਕੀਤੇ ਜਾ ਚੁੱਕੇ ਹਨ। ਸਮਾਗਮ ਦੀ ਸ਼ੁਰੂਆਤ ਵਿੱਚ ਛੋਟੇ ਕਲਾਕਾਰ ਮਿੰਨੀ ਕਿਸ਼ੋਰ ਨੇ ਦੋ ਸੋਹਣੇ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਕਈ ਸ਼ਖ਼ਸੀਅਤਾਂ ਹਾਜ਼ਰ ਰਹੀਆਂ, ਜਿਨ੍ਹਾਂ ’ਚ ਨਿਸ਼ਾ ਘਈ, ਕੁਲਵੰਤ ਸਿੰਘ ਗਿੱਲ, ਪ੍ਰਸਿੱਧ ਬੁੱਤਤਰਾਸ਼ ਨਰਿੰਦਰ ਸਿੰਘ, ਡਾ. ਲਲਿਤ ਗੋਪਾਲ ਪਰਾਸ਼ਰ, ਧਰਮਿੰਦਰ ਸ਼ਰਮਾ, ਮੇਘਨਾ ਮਲਹੋਤਰਾ, ਪ੍ਰਿੰਸੀਪਲ ਡਾ. ਰਜਨੀ ਅਰੋੜਾ, ਕਮਲਜੀਤ ਕੌਰ, ਕਵੀ ਚੋਹਾਨ, ਅਤੁਲ ਮੱਟੂ, ਰੰਜੀਤਾ ਆਨੰਦ ਆਦਿ ਸ਼ਾਮਲ ਸਨ।