ਐਸੋਸੀਏਟਸ ਸਕੂਲ ਆਰਗੇਨਾਈਜੇਸਨ ਦੀ ਮੀਟਿੰਗ ਹੋਈ
ਐਸੋਸੀਏਟਸ ਸਕੂਲ ਆਰਗੇਨਾਈਜੇਸਨ ਦੀ ਮੀਟਿੰਗ ਹੋਈ
Publish Date: Tue, 31 Mar 2026 05:59 PM (IST)
Updated Date: Wed, 01 Apr 2026 04:07 AM (IST)
ਫੋਟੋ-6 ਕੈਪਸਨ - ਮੀਟਿੰਗ ਦੌਰਾਨ ਰਾਣਾ ਜਗਦੀਸ਼ ਚੰਦਰ, ਪ੍ਰਧਾਨ ਜਤਿੰਦਰ ਸ਼ਰਮਾ, ਜਨਰਲ ਸਕੱਤਰ ਮਨੋਜ ਸਰੀਨ ਤੇ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਐਸੋਸੀਏਟਸ ਅਤੇ ਪ੍ਰਾਈਵੇਟ ਸਕੂਲਜ ਆਰਗੇਨਾਈਜੇਸਨ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਰਾਣਾ ਜਗਦੀਸ਼ ਚੰਦਰ ਦੀ ਅਗਵਾਈ ਹੇਠ ਰੱਤੜਾ ਪਬਲਿਕ ਸਕੂਲ ਮਜੀਠਾ ਰੋਡ ਵਿਖੇ ਹੋਈ। ਮੀਟਿੰਗ ਦੌਰਾਨ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਮਨੋਜ਼ ਸਰੀਨ ਨੇ ਪੰਜਾਬ ਦੇ ਨਿੱਜੀ ਸਕੂਲਾਂ ਲਈ ਜਾਰੀ 2026-27 ਦੀ ਨਵੀਂ ਰਜਿਸਟ੍ਰੇਸ਼ਨ ਪਾਲਿਸੀ ਇਨਫਾਟਰਕਚਰ ਪਰਫਾਰਮਾ ਸਬੰਧੀ ਸਕੂਲਾਂ ਨੂੰ ਆ ਰਹੀਆਂ ਮੁਸਕਲਾਂ ਬਾਬਤ ਚਰਚਾ ਕੀਤੀ ਗਈ। ਇਸ ਦੌਰਾਨ ਸਮੂਹ ਅਹੁਦੇਦਾਰਾਂ ਵਲੋਂ ਨਵੇਂ ਸੈਸ਼ਨ ਦੀਆਂ ਸਮੂਹ ਸਕੂਲਾਂ ਨੂੰ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ ਗਈਆਂ। ਮੀਟਿੰਗ ਚ ਵਿਸ਼ੇਸ ਤੌਰ ਤੇ ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਸਿੰਘ, ਪ੍ਰੀਆ ਪਰਾਸ਼ਰ, ਰਾਜੀਵ ਸਚਦੇਵ, ਰਾਜੇਸ਼ ਕੌਂਡਲ ਅਤੇ ਪ੍ਰਗਟ ਮਸੀਹ ਹਾਜ਼ਰ ਸਨ।