ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਜਾਈ 57ਵੀਂ ਚੌਂਕੀ ਸਾਹਿਬ
ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਜਾਈ 57ਵੀਂ ਚੌਂਕੀ ਸਾਹਿਬ
Publish Date: Tue, 31 Mar 2026 05:58 PM (IST)
Updated Date: Wed, 01 Apr 2026 04:07 AM (IST)

* ਪ੍ਰੋ. ਬਾਬਾ ਰੰਧਾਵਾ ਵੱਲੋਂ ਨਿਭਾਈ ਗਈ ਸੇਵਾ ਫੋਟੋ-18 ਕੈਪਸ਼ਨ: ਭੋਰਾ ਸਾਹਿਬ ਵਿਖੇ ਜਥੇ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਜਥੇ ਸਮੇਤ 57ਵੀਂ ਮਹੀਨਾਵਾਰੀ ਸ਼ਬਦ ਚੌਕੀਂ ਸਾਹਿਬ ਸਜਾਈ ਗਈ। ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਪਿਛਲੇ ਪਾਸੇ ਯਾਦਗਾਰੀ ਅਸਥਾਨ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਸੰਨ੍ਹ ਸਾਹਿਬ ਰੋਡ (ਐਨ ਆਰ ਆਈ ਭਵਨ) ਤੋਂ ਸ਼ਾਮ ਨੂੰ ਸ਼ਬਦ ਚੌਕੀਂ ਜਥਾ ਗੁਰਦੁਆਰਾ ਗੁਰੂ ਕੇ ਮਹਿਲ ਨੂੰ ਰਵਾਨਾ ਹੋਇਆ। ਗੁਰਦੁਆਰਾ ਗੁਰੂ ਕੇ ਮਹਿਲ ਪਹੁੰਚਕੇ ਜਥੇ ਵੱਲੋਂ ਸ਼ਬਦ ਪੜ੍ਹਦੇ ਹੋਏ ਵੱਡੇ ਦਰਬਾਰ ਦੀਆਂ ਪੰਜ ਪ੍ਰਕਰਮਾ ਕਰਨ ਉਪਰੰਤ ਭੋਰਾ ਸਾਹਿਬ ਦੀਆਂ ਵੀ ਸ਼ਬਦ ਪੜ੍ਹਦੇ ਹੋਏ ਪੰਜ ਪ੍ਰਕਰਮਾ ਕਰਕੇ ਸੰਗਤੀ ਰੂਪ ਵਿਚ ਬੈਠਕੇ ਚੌਪਈ ਸਾਹਿਬ ਦੇ ਪਾਠ ਕੀਤੇ ਗਏ। ਪ੍ਰੋ: ਬਾਬਾ ਰੰਧਾਵਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸ਼ਬਦ ਚੌਕੀਂ ਸਜਾਉਣ ਦਾ ਸ਼ੁਕਰਾਨਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਸ਼ਬਦ ਚੌਕੀਂ ਜਥੇ ’ਚ ਪ੍ਰੋ: ਬਾਬਾ ਰੰਧਾਵਾ ਤੋਂ ਇਲਾਵਾ ਭਾਈ ਬਲਜੀਤ ਸਿੰਘ, ਐਡਵੋਕੇਟ ਪਰਮਜੀਤ ਸਿੰਘ ਤੇਗ, ਬੀਬਾ ਰਾਜਬੀਰ ਕੌਰ, ਭਾਈ ਬ੍ਰਹਮਜੋਤ ਸਿੰਘ ਤੇਗ, ਬੀਬੀ ਸਤਵਿੰਦਰ ਕੌਰ ਰੰਧਾਵਾ, ਬੀਬੀ ਦਲਜੀਤ ਕੌਰ ਢਿੱਲੋਂ, ਭੁਝੰਗੀ ਸਾਹਿਲ ਸਿੰਘ, ਭਾਈ ਰਣਜੋਧ ਸਿੰਘ ਆਦਿ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆ ਸੰਗਤਾਂ ਵੀ ਨੇ ਵੀ ਸ਼ਬਦ ਚੌਕੀਂ ਸਾਹਿਬ ਵਿਚ ਹਾਜ਼ਰੀਆਂ ਭਰੀਆਂ।