ਸੇਂਟ ਸੋਲਜਰ ਇਲੀਟ ਕੈਂਬਰਿਜ਼ ਸਕੂਲ ’ਚ ਯੂਕੇਜੀ ਤੋਂ ਛੇਵੀਂ ਕਲਾਸ ਦਾ ਸ਼ਾਨਦਾਰ ਆਗਾਜ਼
ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ’ਚ ਯੂਕੇਜੀ ਤੋਂ ਛੇਵੀਂ ਕਲਾਸ ਦਾ ਸ਼ਾਨਦਾਰ ਆਗਾਜ਼
Publish Date: Tue, 31 Mar 2026 05:11 PM (IST)
Updated Date: Wed, 01 Apr 2026 04:04 AM (IST)

* ਸਕੂਲ ਮਜੀਠਾ ਦੇ ਵਿਦਿਆਰਥੀ ਵੱਡੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਰਹੇ : ਡਾ. ਕਿਸ਼ਨਪੁਰੀ ਫੋਟੋ-1 ਕੈਪਸ਼ਨ : ਸਮਾਰੋਹ ਦੌਰਾਨ ਬੱਚਿਆਂ ਨਾਲ ਐੱਮਡੀ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਅਮਨਦੀਪ ਕੌਰ, ਡਾਇਰੈਕਟਰ ਡਾ. ਅਮਰਪ੍ਰੀਤ ਕੌਰ ਅਤੇ ਹੋਰ ਸ਼ਖਸੀਅਤਾਂ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ਯੂਕੇਜੀ ਕਲਾਸ ਤੋਂ ਛੇਵੀਂ ਕਲਾਸ ਤੱਕ ਦੇ ਬੱਚਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਰੱਖਿਆ ਗਿਆ। ਸਮਾਰੋਹ ’ਚ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਖਾਸ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸਕੂਲ ਦੀ ਮੈਨੇਜਮੈਂਟ ਬੱਚਿਆਂ ਦੇ ਮਾਤਾ ਪਿਤਾ ਅਤੇ ਆਏ ਹੋਏ ਮਹਿਮਾਨਾਂ ਨੇ ਦੀਪ ਸ਼ਿਖਾ ਰੋਸ਼ਨ ਕਰਕੇ ਕੀਤਾ ਅਤੇ ਸਕੂਲ ਦੇ ਸੰਗੀਤ ਅਧਿਆਪਕ ਸੁਸ਼ੀਲ ਕੁਮਾਰ ਵੱਲੋਂ ਮਾਪਿਆਂ ਦੇ ਲਈ ਸਵਾਗਤ ਗੀਤ ਗਾਇਆ। ਉਪਰੰਤ ਸਕੂਲ ਦੇ ਪ੍ਰਿੰਸੀਪਲ ਸੁਹਾਸਨੀ ਗੁਲਾਟੀ ਨੇ ਬੱਚਿਆਂ ਦੀ ਪੜ੍ਹਾਈ ਦੇ ਸਿਲੇਬਸ ਬਾਰੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਵਿਿਦਅਕ ਪ੍ਰੋਗਰਾਮ ਬਾਰੇ ਮਾਤਾ ਪਿਤਾ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਮੰਗਲ ਸਿੰਘ ਕਿਸ਼ਨਪੁਰੀ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੁੱਪਸ ਨੇ ਕਿਹਾ ਕਿ ਜਿਸ ਤਰ੍ਹਾਂ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਦੇ ਵਿਦਿਆਰਥੀ ਅੰਤਰਰਾਸ਼ਟਰੀ ਖਿਡਾਰੀ, ਤਹਿਸੀਲਦਾਰ, ਵਕੀਲ, ਜੱਜ, ਡਾਕਟਰ ਅਤੇ ਇੰਜੀਨੀਅਰ ਬਣ ਕੇ ਵੱਡੇ ਵੱਡੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ਸੇਂਟ ਸੋਲਜਰ ਨੇ ਕਈ ਖਿਡਾਰੀ ਵੀ ਪੈਦਾ ਕੀਤੇ ਹਨ ਜਿੰਨਾਂ ਵਿੱਚ ਸਾਡੇ ਦੇਸ਼ ਦੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਸ਼ਾਮਿਲ ਹੈ, ਉਸੇ ਤਰ੍ਹਾਂ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਦੇ ਵਿਦਿਆਰਥੀ ਵੀ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ ਕੇ ਨਾਮਣਾ ਖੱਟਣਗੇ। ਇਸ ਮੌਕੇ ਅਮਨਦੀਪ ਕੌਰ ਡਾਇਰੈਕਟਰ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਇਆ ਹੈ। ਹੁਣ ਤੁਹਾਨੂੰ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਤੁਹਾਡੇ ਬੱਚਿਆਂ ਦੇ ਬਿਹਤਰੀਨ ਭਵਿੱਖ ਲਈ ਯਤਨਸ਼ੀਲ ਰਹੇਗਾ। ਸਕੂਲ ਦੇ ਡਾਇਰੈਕਟਰ ਡਾ. ਅਮਰਪ੍ਰੀਤ ਕੌਰ ਨੇ ਬੱਚਿਆਂ ਦੇ ਮਾਪਿਆਂ ਦਾ ਸੇਂਟ ਸੋਲਜਰ ਇਲੀਟ ਕੈਂਬਰਿਜ ਸਕੂਲ ਦੀ ਚੋਣ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਕਾਬਲ ਸਿੰਘ ਸਪੋਰਟਸ ਪ੍ਰਮੋਟਰ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ ਟੋਨੀ, ਡਾ. ਕੁਲਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਸਟੇਜ ’ਤੇ ਅਜਿਹੀ ਕਲਾਕਾਰੀ ਦਾ ਪ੍ਰਦਰਸ਼ਨ ਕੀਤਾ ਕਿ ਹਾਜ਼ਰ ਮਾਪੇ ਹੈਰਾਨ ਹੋ ਗਏ ਸਭ ਨੇ ਸਕੂਲ ਦੇ ਪ੍ਰਬੰਧ ਦੀ ਬਹੁਤ ਪ੍ਰਸ਼ੰਸਾ ਕੀਤੀ।