ਸ੍ਰੀ ਹਰਿਮੰਦਰ ਸਾਹਿਬ ’ਚ ਕ੍ਰਿਕਟਰਾਂ ਦੀ ਬਿਨਾਂ ਸਿਰ ਢੱਕੇ ਏਆਈ ਬਣੀ ਫੋਟੋ ਵਾਇਰਲ
ਸ੍ਰੀ ਹਰਿਮੰਦਰ ਸਾਹਿਬ ’ਚ ਕ੍ਰਿਕਟਰਾਂ ਦੀ ਸਿਰ ਢੱਕੇ ਬਿਨਾਂ ਏਆਈ ਬਣੀ ਫੋਟੋ ਵਾਇਰਲ
Publish Date: Sat, 21 Mar 2026 08:10 PM (IST)
Updated Date: Sun, 22 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਨਾਂ ਸਿਰ ਢੱਕੇ ਕੁਝ ਕ੍ਰਿਕਟਰਾਂ ਦੀਆਂ ਏਆਈ ਰਾਹੀਂ ਤਿਆਰ ਕੀਤੀਆਂ ਫੋਟੋਆਂ ਵਾਇਰਲ ਹੋ ਗਈਆਂ ਹਨ। ਇਸ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਨੇ ਏਆਈ ਦੀ ਵਰਤੋਂ ਕਰ ਕੇ ਵੀਡੀਓ ਬਣਾਏ ਹਨ, ਜੋ ਇਹ ਸੰਕੇਤ ਦਿੰਦੇ ਹਨ ਕਿ ਸ਼ਹਿਰ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੌਜੀ ਵਾਹਨਾਂ ਤੇ ਹਥਿਆਰਾਂ ਨੂੰ ਸੜਕ ਰਾਹੀਂ ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਐੱਸਜੀਪੀਸੀ ਨੇ ਸਬੰਧਤ ਵਿਅਕਤੀ ਨਾਲ ਸੰਪਰਕ ਕੀਤਾ ਹੈ ਤੇ ਪਤਾ ਲੱਗਾ ਹੈ ਕਿ ਵੀਡੀਓ ਨੂੰ ਉਨ੍ਹਾਂ ਦੇ ਇੰਟਰਨੈੱਟ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਸ਼ਰਾਰਤੀ ਅਨਸਰਾਂ ਨੇ ਤਿੰਨ ਕ੍ਰਿਕਟਰਾਂ ਦੀਆਂ ਤਿੰਨ ਫੋਟੋਆਂ ਪ੍ਰਸਾਰਿਤ ਕੀਤੀਆਂ ਹਨ, ਜਿਨ੍ਹਾਂ ’ਚੋਂ ਕੁਝ ਨੇ ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਆਪਣੇ ਸਿਰ ਢੱਕੇ ਨਹੀਂ ਹੋਏ ਹਨ।