ਗੁਆਂਢੀਆਂ ’ਚ ਝੜਪ, ਇੱਟਾਂ-ਰੋੜੇ ਚੱਲੇ
ਗੁਆਂਢੀਆਂ ’ਚ ਝੜਪ, ਇੱਟਾਂ-ਰੋੜੇ ਚੱਲੇ
Publish Date: Tue, 24 Feb 2026 08:00 PM (IST)
Updated Date: Wed, 25 Feb 2026 04:13 AM (IST)
44,45 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਦਰ ਥਾਣੇ ਦੇ ਲਕਸ਼ਮੀ ਵਿਹਾਰ ਇਲਾਕੇ ਵਿਚ ਮਾਮੂਲੀ ਝਗੜੇ ਨੂੰ ਲੈ ਕੇ ਗੁਆਂਢੀਆਂ ਵਿਚਕਾਰ ਝੜਪ ਹੋ ਗਈ। ਸੂਚਨਾ ਮਿਲਣ ਤੇ ਥਾਣਾ ਅਫ਼ਸਰ ਇੰਸਪੈਕਟਰ ਕਿਰਨਦੀਪ ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਜਾਣਕਾਰੀ ਦਿੰਦੇ ਹੋਏ ਸੀਮਾ ਨੇ ਦੱਸਿਆ ਉਨ੍ਹਾਂ ਦੀ ਗੁਆਂਢੀ ਘਰ ਵਿਚ ਰਹਿਣ ਵਾਲੇ ਇਕ ਪਰਿਵਾਰ ਨਾਲ ਲੰਬੇ ਸਮੇਂ ਤੋਂ ਰੰਜਿਸ਼ ਹੈ। ਸੋਮਵਾਰ ਦੇਰ ਰਾਤ ਮੇਰਾ ਪੁੱਤਰ 88 ਫੁੱਟ ਰੋਡ ਤੇ ਬਾਜ਼ਾਰ ਗਿਆ ਸੀ। ਗੁਆਂਢ ਦੇ ਇਕ ਮੁੰਡੇ ਨੇ ਉਸ ਨੂੰ ਉੱਥੇ ਰੋਕਿਆ ਅਤੇ ਗਾਲੀ-ਗਲੋਚ ਕੀਤੀ। ਜਦੋਂ ਮੇਰਾ ਪੁੱਤਰ ਘਰ ਵਾਪਸ ਆਇਆ ਤਾਂ ਉਹੀ ਮੁੰਡਾ ਆਪਣੇ ਦੋਸਤਾਂ ਨਾਲ ਆਇਆ, ਮੇਰੇ ਪੁੱਤਰ ਨੂੰ ਗਾਲ੍ਹਾਂ ਕੱਢੀਆਂ ਅਤੇ ਘਰ ਤੇ ਇੱਟਾਂ ਨਾਲ ਹਮਲਾ ਕੀਤਾ। ਜਿਸ ਦੀ ਸੂਚਨਤ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੀਮਾ ਨੇ ਕਿਹਾ ਕਿ ਇਹ ਨੌਜਵਾਨ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕਾ ਹੈ। ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਅਫ਼ਸਰ ਇੰਸਪੈਕਟਰ ਕਿਰਨਦੀਪ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਜ਼ਬਤ ਕਰਨ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।