ਕੁਇੰਜ ਰੋਡ ਤੇ ਰਣਜੀਤ ਐਵੀਨਿਊ ਸਥਿਤ ਹੋਟਲਾਂ 'ਤੇ ਪੁਲਿਸ ਦੀ ਦਸਤਕ
ਕੁਇੰਜ ਰੋਡ ਤੇ ਰਣਜੀਤ ਐਵੀਨਿਊ ਸਥਿਤ ਹੋਟਲਾਂ 'ਤੇ ਪੁਲਿਸ ਦੀ ਦਸਤਕ
Publish Date: Tue, 24 Feb 2026 06:54 PM (IST)
Updated Date: Wed, 25 Feb 2026 04:10 AM (IST)
ਫੋਟੋ 26 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਸਵੇਰੇ ਕੁਇੰਜ ਰੋਡ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਰਣਜੀਤ ਐਵੀਨਿਊ ਤੇ ਕਈ ਹੋਟਲਾਂ ਤੇ ਛਾਪੇਮਾਰੀ ਕੀਤੀ। ਗੁਰਦਾਸਪੁਰ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਪਹਿਲੂਆਂ ਤੇ ਧਿਆਨ ਕੇਂਦਰਿਤ ਕਰਦੇ ਹੋਏ ਮਹੱਤਵਪੂਰਨ ਕਦਮ ਚੁੱਕੇ ਹਨ। ਪੁਲਿਸ ਟੀਮਾਂ ਨੇ ਕਈ ਹੋਟਲਾਂ, ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਕੁਇੰਜ ਰੋਡ ਤੇ ਸਥਿਤ ਹੋਟਲਾਂ ’ਚ ਛਾਪੇਮਾਰੀ ਕੀਤੀ ਅਤੇ ਕੁਝ ਹੋਟਲਾਂ ਦੇ ਰਿਕਾਰਡ ਦੀ ਜਾਂਚ ਕੀਤੀ। ਕੁਝ ਸ਼ੱਕੀ ਰਿਕਾਰਡਾਂ ਨੂੰ ਜ਼ਬਤ ਵੀ ਕਰ ਲਿਆ ਗਿਆ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਹੋਟਲ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੈਲਾਨੀਆਂ ਨੂੰ ਆਪਣੇ ਹੋਟਲ ਕਿਰਾਏ ਤੇ ਦੇਣ ਤੋਂ ਪਹਿਲਾਂ ਸਬੰਧਤ ਦਸਤਾਵੇਜ਼ ਪ੍ਰਾਪਤ ਕਰਨ।