ਮਹਾਸ਼ਿਵਰਾਤਰੀ ਨੂੰ ਸਮਰਪਿਤ ਸਮਾਰੋਹ ਕਰਵਾਇਆ
ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸਮਾਰੋਹ ਕਰਵਾਇਆ
Publish Date: Tue, 24 Feb 2026 06:22 PM (IST)
Updated Date: Wed, 25 Feb 2026 04:07 AM (IST)
ਫੋਟੋ-29 ਕੈਪਸ਼ਨ : ਸਵਰਾਜ ਸਿੰਘ ਢਿੱਲੋਂ, ਪਵਨ ਕੁਮਾਰ ਅਤੇ ਮਦਨ ਲਾਲ ਕਾਲੀਆ ਨੂੰ ਸਨਮਾਨਿਤ ਕਰਦੇ ਹੋਏ ਦੀਪਕ ਖੰਨਾ ਤੇ ਵਿੱਕੀ ਖੰਨਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਹਾਸ਼ਿਵਰਾਤਰੀ ਨੂੰ ਸਮਰਪਿਤ ਖੰਨਾ ਬ੍ਰਦਰਜ਼ ਦੀਪਕ ਖੰਨਾ ਤੇ ਵਿੱਕੀ ਖੰਨਾ ਵੱਲੋਂ ਧਾਰਮਿਕ ਸਮਾਰੋਹ ਕਰਵਾਇਆ ਗਿਆ ਅਤੇ ਅਤੁੱਟ ਲੰਗਰ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਪਤੀ ਸਵਰਾਜ ਸਿੰਘ ਢਿੱਲੋਂ, ਸੀਨੀਅਰ ਕਾਂਗਰਸ ਆਗੂ ਤੇ ਸਮਾਜ ਪਵਨ ਕੁਮਾਰ ਪਹੁੰਚੇ। ਜਦਕਿ ਐੱਸਡੀਓ ਮਦਨ ਲਾਲ ਕਾਲੀਆ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਦੀਪਕ ਖੰਨਾ ਤੇ ਵਿੱਕੀ ਖੰਨਾ ਨੇ ਸਾਰੇ ਮਹਿਮਾਨਾਂ ਸਵਰਾਜ ਸਿੰਘ ਢਿੱਲੋਂ, ਪਵਨ ਕੁਮਾਰ ਤੇ ਮਦਨ ਲਾਲ ਕਾਲੀਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਵਨ ਕੁਮਾਰ ਨੇ ਕਿਹਾ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾਲੂਆਂ ਦੀ ਵੱਡੀ ਆਸਥਾ ਦਾ ਪ੍ਰਤੀਕ ਹੈ।