ਫੈਡਰੇਸ਼ਨ ਪ੍ਰਿੰਸ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਬੂਰਜ ਵਿਖੇ ਬੂਟੇ ਲਗਾਏ
ਫੈਡਰੇਸ਼ਨ ਪ੍ਰਿੰਸ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਬੂਰਜ ਵਿਖੇ ਬੂਟੇ ਲਗਾਏ
Publish Date: Tue, 17 Feb 2026 03:58 PM (IST)
Updated Date: Tue, 17 Feb 2026 04:00 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਨੂੰ ਪ੍ਰਦੂਸ਼ਣ ਰਹਿਣ ਬਣਾਉਣ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਫੈਡਰੇਸ਼ਨ ਪ੍ਰਿੰਸ ਵਲੋ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਿੰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਵਲੋਂ ਸਾਥੀਆਂ ਦੇ ਇੱਕਠ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਵਿਖੇ ਬੂਟੇ ਲਗਾਏ ਗਏ। ਪ੍ਰਿੰਸ ਸ਼ਰੀਫਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਅਤੇ ਵਧ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਦੀ ਭਰਮਾਰ ਹੈ ਤੇ ਸ਼ਹਿਰ ਦੇ ਲੋਕ ਵੀ ਇਨ੍ਹਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਅਤੇ ਸਾਫ਼ ਸੁਥਰਾ ਵਾਤਾਵਰਨ ਬਣਾਉਣ ਲਈ ਫੈਡਰੇਸ਼ਨ ਪ੍ਰਿੰਸ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਬੂਟੇ ਵੰਡਣ ਅਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ ਅਤੇ ਬੂਟੇ ਵੰਡਣ ਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਬੂਟਿਆਂ ਦੀ ਦੇਖਭਾਲ ਜਰੂਰ ਕਰਨ, ਤਾਂ ਜੋ ਰੁੱਖਾਂ ਤੋਂ ਮਿਲਣ ਵਾਲੀ ਕੁਦਰਤੀ ਆਕਸੀਜਨ ਦਾ ਲਾਭ ਲਿਆ ਜਾ ਸਕੇ ਅਤੇ ਲੋਕ ਬਿਮਾਰੀਆਂ ਤੋਂ ਰਾਹਤ ਪਾ ਸਕਣ। ਇਸ ਮੌਕੇ ਕੁੰਵਰਬੀਰ ਸ਼ਰੀਫਪੁਰਾ, ਬਲਵਿੰਦਰ ਗੁਮਟਾਲਾ, ਵਿੱਕੀ ਭੂਸ਼ਨਪੁਰਾ, ਰਾਜਪਾਲ ਸੁਲਤਾਨਵਿੰਡ, ਗੁਰਿੰਦਰਪਾਲ ਸਿੰਘ ਦੀਪੂ, ਸੁਖਵਿੰਦਰ ਵਿਸ਼ੂ, ਹੈਪੀ ਢਿੱਲੋਂ, ਰੌਬਿਨ ਢਿੱਲੋਂ, ਬਾਬਾ ਅਮਰੀਕ ਸਿੰਘ, ਅਰਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਵਿਟੂ, ਅਰਵਿੰਦਰ ਹੰਸਪਾਲ, ਜਤਿੰਦਰ ਸਿੰਘ ਹਨੀ, ਜਸਪ੍ਰੀਤ ਸਿੰਘ ਜੱਸੀ, ਬਲਜੀਤ ਮੇਜਰ ਆਦਿ ਹਾਜਰ ਸਨ।