ਮਿਹਨਤ ਨਾਲ ਹੀ ਸਫਲਤਾ ਮਿਲਦੀ : ਸੁਸ਼ਮਾ ਮਹਿਰਾ
ਮਿਹਨਤ ਨਾਲ ਹੀ ਸਫਲਤਾ ਮਿਲਦੀ : ਸੁਸ਼ਮਾ ਮਹਿਰਾ
Publish Date: Sat, 14 Feb 2026 04:01 PM (IST)
Updated Date: Sat, 14 Feb 2026 04:03 PM (IST)

ਵਿਿਦਆਰਥੀਆਂ ਲਈ ਵਿਦਾਇਗੀ ਪਾਰਟੀ ‘ਜਸ਼ਨ-ਏ-ਰੁਖਸਤ’ ਕਰਵਾਈ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਜ਼ਾਦਾ ਨੰਦ ਸਹਿ-ਵਿੱਦਿਅਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵੱਲੋਂ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੀ ਯੋਗ ਅਗਵਾਈ ਹੇਠ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਯਾਦਗਾਰ ਵਿਦਾਇਗੀ ਦੇਣ ਲਈ ਰੰਗਾਰੰਗ ਸਮਾਰੋਹ ‘ਜਸ਼ਨ-ਏ-ਰੁਖਸਤ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਅਤੇ ਦੀਪ ਸ਼ਿਖਾ ਰੌਸ਼ਨ ਕਰ ਕੇ ਕੀਤੀ ਗਈ। ਇਸ ਮੌਕੇ 11ਵੀਂ, 12ਵੀਂ ਦੇ ਕੋਆਰਡੀਨੇਟਰ ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਲਾਸ ਵਿਦਿਆਰਥੀਆਂ ਨੇ ਗੀਤ ਡਾਂਸ ਅਤੇ ਸਕਿੱਟ ਆਦਿ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਦੌਰਾਨ ਸਕੂਲ ਦੇ ਵਿਦਿਆਰਥੀ ਲਕਸ਼ ਸਹੋਤਾ ਨੇ ਗੀਤਾਂ ਦਾ ਮੈਸ਼ਅੱਪ ਪੇਸ਼ ਕੀਤਾ, ਜਿਸ ਦਾ ਸਾਰਿਆਂ ਨੇ ਆਨੰਦ ਮਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਪਣੇ ਸਕੂਲ ਜੀਵਨ ਨੂੰ ਯਾਦ ਕਰਦੇ ਹੋਏ ਇਕ ਆਕਰਸ਼ਕ ਸਕਿੱਟ ਪੇਸ਼ ਕੀਤੀ। ਇਸ ਦੇ ਨਾਲ ਹੀ ਮਨਿੰਦਰ ਕੌਰ ਅਤੇ ਸੋਨੀਆ ਸੇਠ ਦੀ ਅਗਵਾਈ ਹੇਠ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦੇ ਡਾਂਸ ਦੀ ਪੇਸ਼ਕਾਰੀ ਦਿੱਤੀ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਜੋਸ਼ ਅਤੇ ਉਤਸ਼ਾਹ ਨਾਲ ਰੈਂਪ ਵਾਕ ਕੀਤੀ ਅਤੇ ਮਿਸਟਰ ਐਂਡ ਮਿਸ ਦੇ ਖਿਤਾਬ ਜਿੱਤੇ। ਮਿਸਟਰ ਲਕਸ਼ ਸਹੋਤਾ ਨੇ ਮਿਸਟਰ ਫੇਅਰਵੈੱਲ, ਮਿਸਟਰ ਜ਼ੈਦ ਨੇ ਮਿਸਟਰ ਕਾਨਫੀਡੈਂਟ ਅਤੇ ਮਿਸਟਰ ਗਗਨਦੀਪ ਨੇ ਮਿਸਟਰ ਹੈਂਡਸਮ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਮਿਸ ਭੂਮਿਕਾ ਨੂੰ ਮਿਸ ਫੇਅਰਵੈੱਲ, ਮਿਸ ਵਸੁੰਧਰਾ ਨੂੰ ਮਿਸ ਕਾਨਫੀਡੈਂਟ ਅਤੇ ਮਿਸ ਯਾਸ਼ਿਤਾ ਨੂੰ ਮਿਸ ਚਾਰਮਿੰਗ ਦਾ ਤਾਜ ਪਹਿਨਾਇਆ ਗਿਆ। ਇਸ ਮੁਕਾਬਲੇ ਦੀ ਜੱਜਮੈਂਟ ਸੋਨੀਆ ਪੁਰੀ, ਨਵਨੀਤ ਕੌਰ ਦਿਓਲ ਅਤੇ ਅਮਨਦੀਪ ਕੌਰ ਨੇ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਵਿਿਦਆਰਥੀਆਂ ਨੂੰ ਉਨ੍ਹਾਂ ਦੀਆਂ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਖਤ ਮਿਹਨਤ ਨਾਲ ਹੀ ਸਫਲਤਾ ਮਿਲਦੀ ਹੈ। ਪ੍ਰਧਾਨ ਸੁਸ਼ਮਾ ਮਹਿਰਾ ਅਤੇ ਡਾ. ਰੀਨਾ ਨੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿਚ ਸਫਲਤਾ ਦੀ ਕਾਮਨਾ ਕੀਤੀ। ਇਸ ਪ੍ਰੋਗਰਾਮ ਦੌਰਾਨ ਕਾਲਜ ਡਾਇਰੈਕਟਰ ਚਮਨ ਲਾਲ, ਕਾਲਜ ਦਾ ਸਮੂਹ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।