‘ਵਿਸ਼ਵ ਵਿਆਪੀ ਮਾਨਵੀ ਕੀਮਤਾਂ: ਨੈਤਿਕ ਯੋਗਤਾ ਤੇ ਸਮਾਜਿਕ ਜ਼ਿੰਮੇਵਾਰੀ ਦਾ ਨਿਰਮਾਣ’ ਵਿਸ਼ੇ ’ਤੇ ਵਰਕਸ਼ਾਪ
‘ਵਿਸ਼ਵੀਵਿਆਪੀ ਮਾਨਵੀ ਕੀਮਤਾਂ: ਨੈਤਿਕ ਯੋਗਤਾ ਤੇ ਸਮਾਜਿਕ ਜ਼ਿੰਮੇਵਾਰੀ ਦਾ ਨਿਰਮਾਣ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ
Publish Date: Thu, 12 Feb 2026 08:54 PM (IST)
Updated Date: Fri, 13 Feb 2026 04:15 AM (IST)

ਫੋਟੋ-15 * ਨੈਤਿਕਤਾ ਤੇ ਮੁੱਲ-ਆਧਾਰਿਤ ਸਿੱਖਿਆ ਹੀ ਸਮਾਨਤਾ ਤੇ ਨਿਆਂਪੂਰਨ ਸਮਾਜ ਦੀ ਮਜ਼ਬੂਤ ਨੀਂਹ : ਵੀਸੀ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੇ ਅਧੀਨ ਅਤੇ ਰੂਸਾ 2.0 ਦੀ ਵਿੱਤੀ ਸਹਾਇਤਾ ਨਾਲ ਵਿਸ਼ਵੀਵਿਆਪੀ ਮਾਨਵੀ ਕੀਮਤਾਂ: ਨੈਤਿਕ ਯੋਗਤਾ ਤੇ ਸਮਾਜਿਕ ਜ਼ਿੰਮੇਵਾਰੀ ਦਾ ਨਿਰਮਾਣ’ ਵਿਸ਼ੇ ’ਤੇ ਅੱਠ ਦਿਨਾਂ ਦੀ ਵਰਕਸ਼ਾਪ ਦੀ ਸ਼ੁਰੂਆਤ ਹੋਈ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਜਾਣਕਾਰੀ ਪ੍ਰਾਪਤ ਕਰਨਾ ਨਹੀਂ, ਸਗੋਂ ਮਨੁੱਖੀ ਮੁੱਲਾਂ ਦੀ ਪਰਵਿਰਸ਼ ਕਰਨਾ ਹੈ, ਤਾਂ ਜੋ ਵਿਅਕਤੀ ਆਪਣੇ ਆਪ, ਸਮਾਜ ਅਤੇ ਕੁਦਰਤ ਨਾਲ ਸਾਂਝ ਅਤੇ ਸੰਤੁਲਨ ਵਿੱਚ ਜੀ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੈਤਿਕਤਾ-ਆਧਾਰਿਤ ਸਿੱਖਿਆ ਦੀ ਲੋੜ ਹੋਰ ਵੀ ਵੱਧ ਗਈ ਹੈ, ਕਿਉਂਕਿ ਇਹੀ ਸਿੱਖਿਆ ਸਮਾਜ ਵਿੱਚ ਸਮਾਨਤਾ, ਨਿਆਂ ਅਤੇ ਸਾਰਿਆਂ ਦੀ ਭਲਾਈ ਨੂੰ ਯਕੀਨੀ ਬਣਾਉਂਦੀ ਹੈ। ਪ੍ਰੋ. ਕਰਮਜੀਤ ਸਿੰਘ ਨੇ ਵੱਖ-ਵੱਖ ਧਾਰਮਿਕ ਗ੍ਰੰਥਾਂ ਅਤੇ ਜੀਵਨ ਨਾਲ ਜੁੜੀਆਂ ਪ੍ਰੇਰਣਾਦਾਇਕ ਘਟਨਾਵਾਂ ਦੇ ਹਵਾਲੇ ਨਾਲ ਮਨੁੱਖੀ ਮੁੱਲਾਂ ਦੀ ਅਟੱਲ ਮਹੱਤਤਾ ਨੂੰ ਰੌਸ਼ਨ ਕੀਤਾ ਅਤੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਅਤੇ ਪੇਸ਼ਾਵਰ ਕਾਰਜ ਵਿਚ ਇਨ੍ਹਾਂ ਮੁੱਲਾਂ ਨੂੰ ਅਮਲ ਵਿੱਚ ਲਿਆਉਣ। ਇਸ ਮੌਕੇ ਦੱਸਿਆ ਗਿਆ ਕਿ ਯੂਨੀਵਰਸਲ ਹਿਊਮਨ ਵੈਲਿਊਜ਼, ਏਆਈਸੀਟੀਈ ਦੀ 2017 ਵਿੱਚ ਸ਼ੁਰੂ ਕੀਤੀ ਗਈ ਇੱਕ ਮਹੱਤਵਪੂਰਨ ਪਹਲ ਹੈ, ਜਿਸ ਦਾ ਉਦੇਸ਼ ਤਕਨੀਕੀ ਸਿੱਖਿਆ ਨੂੰ ਸਿਰਫ਼ ਹੁਨਰ-ਕੇਂਦਰਿਤ ਨਾ ਰੱਖ ਕੇ ਉਸਨੂੰ ਸਮੁੱਚੇ ਵਿਅਕਤਿਤਵ ਵਿਕਾਸ ਨਾਲ ਜੋੜਨਾ ਹੈ। ਇਸ ਵਰਕਸ਼ਾਪ ਦਾ ਮੰਤਵ ਅਧਿਆਪਕਾਂ, ਟੀਚਰ ਟ੍ਰੇਨੀਜ਼ ਅਤੇ ਖੋਜਕਰਤਿਆਂ ਵਿੱਚ ਨੈਤਿਕ ਯੋਗਤਾ, ਸਮਾਜਿਕ ਜ਼ਿੰਮੇਵਾਰੀ ਅਤੇ ਸਾਂਝੀ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰੋ. (ਡਾ.) ਅਮਿਤ ਕੌਟਸ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਵਿਸ਼ਵੀਵਿਆਪੀ ਮਾਨਵੀ ਕੀਮਤਾਂ ਨੌਜਵਾਨਾਂ ਨੂੰ ਨੈਤਿਕ ਤੌਰ ’ਤੇ ਮਜ਼ਬੂਤ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਬਣਾਉਂਦੀਆਂ ਹਨ। ਮੁੱਖ ਵਕਤਾ ਵਜੋਂ ਪ੍ਰੋ. ਰਜਨੀਸ਼ ਅਰੋੜਾ, ਚੇਅਰਮੈਨ ਐਨਸੀਸੀਆਈਪੀ ਅਤੇ ਸਾਬਕਾ ਵਾਈਸ ਚਾਂਸਲਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉੱਚ ਅਤੇ ਤਕਨੀਕੀ ਸਿੱਖਿਆ ਵਿੱਚ ਮਨੁੱਖੀ ਮੁੱਲਾਂ ਦੀ ਸ਼ਾਮਿਲੀਅਤ ਨਾਲ ਹੀ ਸੰਪੂਰਨ ਵਿਕਾਸ, ਨੈਤਿਕ ਨੇਤ੍ਰਿਤਵ ਅਤੇ ਰਾਸ਼ਟਰ ਨਿਰਮਾਣ ਸੰਭਵ ਹੈ। ਪ੍ਰੋ. ਦੀਪਾ ਸਿਕੰਦ ਕੌਟਸ, ਮੁਖੀ ਅਤੇ ਡੀਨ, ਫੈਕਲਟੀ ਆਫ ਐਜੂਕੇਸ਼ਨ ਨੇ ਧੰਨਵਾਦ ਪ੍ਰਗਟ ਕਰਦਿਆਂ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।