ਪੀਐਮ ਸ੍ਰੀ ਸਸਸਸ ਮੁਰਾਦਪੁਰਾ ਵਿਖੇ ਵਿਦਿਆਰਥੀਆਂ ਨੇ ਵੰਡੇ ਬੈਜ਼ਿਸ
ਪੀਐਮ ਸ੍ਰੀ ਸਸਸਸ ਮੁਰਾਦਪੁਰਾ ਵਿਖੇ ਵਿਿਦਆਰਥੀਆਂ ਨੇ ਵੰਡੇ ਬੈਜ਼ਿਸ
Publish Date: Thu, 12 Feb 2026 08:45 PM (IST)
Updated Date: Fri, 13 Feb 2026 04:15 AM (IST)

* ਵਿਦਿਆਰਥੀਆਂ ਨੂੰ ਹਰ ਸੰਭਵ ਸਹੂਲਤ ਤੇ ਸਹਾਇਤਾ ਮਿਲਣ ਵਿੱਚ ਵਿਸ਼ਵਾਸ਼: ਮਹਾਜਨ ਫੋਟੋ-35 ਕੈਪਸ਼ਨ: ਪੀਐੱਮ ਸ੍ਰੀ ਸਸਸਸ ਮੁਰਾਦਪੁਰਾ ਵਿਖੇ ਵਿਦਿਆਰਥੀਆਂ ਨੂੰ ਬੈਜ਼ਿਸ ਤਕਸੀਮ ਕਰਦੇ ਪ੍ਰਿੰ. ਰੇਖਾ ਮਹਾਜਨ ਤੇ ਹੋਰ ਸਟਾਫ ਮੈਂਬਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਿੰਸੀਪਲ ਰੇਖਾ ਮਹਾਜਨ ਨੇ ਪ੍ਰਾਈਵੇਟ ਸਕੂਲਾਂ ਦੀ ਤਰਜ ’ਤੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਦੇ ਬੱਚਿਆਂ ਨੂੰ ਬੈਜ਼ਿਸ ਤਕਸੀਮ ਕਰਕੇ ਵਿਦਿਆਰਥੀਆਂ ਦੀ ਇੱਕ ਵੱਖਰੀ ਪਹਿਚਾਣ ਕਾਇਮ ਕਰਨ ’ਚ ਵਾਧਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰ. ਰੇਖਾ ਮਹਾਜਨ ਸਕੂਲ ਵਿਚ ਪੜ੍ਹਣ ਵਾਲੇ ਹਰੇਕ ਪ੍ਰਕਾਰ ਦੇ ਵਿਦਿਆਰਥੀਆਂ ਨੂੰ ਹਰ ਸੰਭਵ ਸਹੂਲਤ ਤੇ ਸਹਾਇਤਾ ਮਿਲਣ ਵਿਚ ਵਿਸ਼ਵਾਸ਼ ਰੱਖਦੇ ਹਨ। ਇਸੇ ਸਿਲਸਿਲੇ ਦੇ ਚੱਲਦਿਆਂ ਉਨ੍ਹਾਂ ਵੱਲੋਂ ਨਿੱਜੀ ਸਕੂਲ ਵਿਦਿਆਰਥੀਆਂ ਦੇ ਵਾਂਗ ਸਕੂਲ ਦੇ ਵਿਦਿਆਰਥੀਆਂ ਨੂੰ ਬੈਜ਼ਿਸ ਲਗਾ ਕੇ ਜਿੱਥੇ ਉਨ੍ਹਾਂ ਦੀ ਸ਼ਖਸੀਅਤ ਵਿਚ ਵਾਧਾ ਕੀਤਾ ਹੈ, ਉਥੇ ਉਨ੍ਹਾਂ ਦੇ ਵਿਚ ਇਕ ਵੱਖਰੇਪਨ ਤੇ ਆਤਮ ਵਿਸ਼ਵਾਸ਼ ਵਿਚ ਵੀ ਵਾਧਾ ਕੀਤਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਵਿਦਿਆਰਥੀ ਇੱਕਸਾਰਤਾ ਤੇ ਬਰਾਬਰਤਾ ਮਹਿਸੂਸ ਕਰ ਰਹੇ ਹਨ। ਇਸ ਗੱਲ ਦੀ ਪੁਸ਼ਟੀ ਪ੍ਰਿੰ. ਰੇਖਾ ਮਹਾਜਨ ਦੇ ਵੱਲੋਂ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ’ਚ ਪੜ੍ਹਣ ਵਾਲੇ ਵਿਦਿਆਰਥੀਆਂ ਦੇ ਬਰਾਬਰ ਹਰ ਉਹ ਸੰਭਵ ਸਹਾਇਤਾ ਪ੍ਰਦਾਨ ਕਰਵਾਉਣਾ ਹੈ, ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਵੱਡੇ ਪੱਧਰ ’ਤੇ ਉØਚੇਰੇ ਗ੍ਰਾਫ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਜ਼ਿਸ ਲਗਾ ਕੇ ਵਿਿਦਆਰਥੀ ਮਾਣ ਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਕੂਲ ਦੀ ਤਰੱਕੀ, ਖੁਸ਼ਹਾਲੀ ਅਤੇ ਸਿੱਖਿਆ ਵਿਭਾਗ ਦੇ ਨਾਮ ਨੂੰ ਉਚਾ ਚੁੱਕਣ ਵਿਚ ਵਿਸ਼ਵਾਸ਼ ਰੱਖਦੇ ਹਨ। ਜਿਸ ਦੇ ਵਿਚ ਹਰੇਕ ਵਰਗ ਦੇ ਬਰਾਬਰ ਸਹਿਯੋਗ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਪੀਐਮ ਸ੍ਰੀ ਯੋਜਨਾ ਦੇ ਵਿਚ ਆ ਚੁੱਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਦੀ ਦਿੱਖ ਸੰਵਾਰਨ ਤੇ ਨਕਸ਼ ਨੁਹਾਰ ਬਦਲਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਿਦਆਰਥੀਆਂ ਨੂੰ ਬਹੁਖ਼ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਵਿਚ ਉਨ੍ਹਾਂ ਦਾ ਮਿਹਨਤੀ ਅਧਿਆਪਨ ਤੇ ਗ਼ੈਰ ਅਧਿਆਪਨ ਸਟਾਫ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਜਦੋਂ ਕਿ ਸਕੂਲ ਨੂੰ ਵਿਕਾਸ ਕਾਰਜਾਂ ਭਰਪੂਰ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਵਾਈਸ ਪ੍ਰਿੰ. ਸ਼ਾਹਬਾਜ ਸਿੰਘ, ਅਜੀਤ ਸਿੰਘ, ਗੌਰੀ ਸਹਿਗਲ, ਰਜਨੀ ਸ਼ਰਮਾ, ਅਮਰਬੀਰ ਸਿੰਘ, ਕਮਲਜੀਤ ਸਿੰਘ (ਸਾਰੇ ਅਧਿਆਪਕ) ਆਦਿ ਹਾਜ਼ਰ ਸਨ।