ਅਦਾਲਤੀ ਕੰਪਲੈਕਸ ’ਚ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ
ਅਦਾਲਤੀ ਕੰਪਲੈਕਸ ’ਚ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ
Publish Date: Thu, 12 Feb 2026 08:34 PM (IST)
Updated Date: Fri, 13 Feb 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅਜਨਾਲਾ ਕੋਰਟ ਕੰਪਲੈਕਸ ਵਿਖੇ ਇਕ ਵਿਅਕਤੀ ਵਿਰੁੱਧ ਹਮਲਾ ਅਤੇ ਧਮਕੀਆਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਆਪਣੇ ਵਕੀਲ ਨੂੰ ਮਿਲਣ ਗਿਆ ਸੀ। ਦੋਸ਼ ਹੈ ਕਿ ਦਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਘੇਰ ਲਿਆ, ਗਾਲਾਂ ਕੱਢੀਆਂ, ਧੱਕਾਮੁੱਕੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਕਿਸੇ ਤਰ੍ਹਾਂ ਵਕੀਲ ਦੇ ਦਫ਼ਤਰ ਵਿਚ ਲੁਕ ਕੇ ਭੱਜਣ ’ਚ ਕਾਮਯਾਬ ਹੋ ਗਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।