ਦੇਸ਼ ਵਿਆਪੀ ਹੜਤਾਲ ਮੌਕੇ ਭੰਡਾਰੀ ਪੁਲ 'ਤੇ ਵੱਡਾ ਇਕੱਠ
ਦੇਸ਼ ਵਿਆਪੀ ਹੜਤਾਲ ਮੌਕੇ ਭੰਡਾਰੀ ਪੁਲ 'ਤੇ ਵੱਡਾ ਇਕੱਠ
Publish Date: Thu, 12 Feb 2026 08:10 PM (IST)
Updated Date: Fri, 13 Feb 2026 04:15 AM (IST)

ਦੇਸ਼ ਵਿਆਪੀ ਹੜਤਾਲ ਮੌਕੇ ਭੰਡਾਰੀ ਪੁਲ ਤੇ ਵੱਡਾ ਇਕੱਠ ਫੋਟੋ-28 ਪੰਜਾਬੀ ਟ੍ਰੈਫਿਕ ਜਾਮ ਵਿਚ ਲੋਕ ਕਈ ਘੰਟੇ ਫਸੇ ਰਹੇ ਫੋਟੋ- ਜਾਮ ਦੀਆਂ ਵਿਸ਼ੇਸ਼ ਤਸਵੀਰਾਂ 48, 49, 50, 51, 52, 53 ਹਿੰਦੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : 10 ਕੌਮੀ ਟਰੇਡ ਯੂਨੀਅਨਾਂ ਅਤੇ 52 ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ’ਤੇ ਅੰਮ੍ਰਿਤਸਰ ਵਿਚ ਦੇਸ਼ ਵਿਆਪੀ ਹੜਤਾਲ ਮੌਕੇ ਵਿਸ਼ਾਲ ਰੈਲੀ ਕੀਤੀ ਗਈ। ਅੱਜ ਦੀ ਇਸ ਰੈਲੀ ਵਿਚ ਟਰੇਡ ਯੂਨੀਅਨ ਸੀਟੂ, ਏਟਕ, ਇੰਟਕ, ਹਿੰਦ ਮਜ਼ਦੂਰ ਸਭਾ, ਸੀਟੀਯੂ ਪੰਜਾਬ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਿਲ ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ ਯੂਨੀਅਨਾਂ, ਮਨਰੇਗਾ ਵਰਕਰ, ਬੈਂਕ ਮੁਲਾਜ਼ਮ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਨਗਰ ਨਿਗਮ ਕਰਮਚਾਰੀ, ਭੱਠਾ ਮਜ਼ਦੂਰ, ਚੌਂਕੀਦਾਰ ਆਦਿ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਅਮਰਜੀਤ ਸਿੰਘ ਆਂਸਲ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਪਾਲ, ਕਿਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਮਜ਼ਦੂਰ ਵਿਰੋਧੀ ਪਾਸ ਕੀਤੇ 4 ਲੇਬਰ ਕੋਡ ਰੱਦ ਕੀਤੇ ਜਾਣ, ਮਨਰੇਗਾ ਐਕਟ ਬਹਾਲ ਕੀਤਾ ਜਾਵੇ ਅਤੇ ਵੀ.ਬੀ ਜੀ ਰਾਮ ਜੀ ਐਕਟ, ਬਿਜਲੀ ਐਕਟ 2025 ਤੇ ਬੀਜ ਬਿੱਲ 2025 ਰੱਦ ਕੀਤਾ ਜਾਵੇ। ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਅੱਗੇ ਲਈ ਭਰਤੀ ਰੈਗੂਲਰ ਕੀਤੀ ਜਾਵੇ। ਸਕੀਮ ਵਰਕਰਾਂ ਦੀ ਘੱਟੋ-ਘੱਟ ਤਨਖਾਹ 26 ਹਜਾਰ ਰੁਪਏ ਮਹੀਨਾ ਕੀਤੀ ਜਾਵੇ। ਆਂਗਨਵਾੜੀ, ਆਸਾ਼ ਵਰਕਰ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ। ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ 01-01-2004 ਤੋਂ ਨਵੀ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ। ਉਸਾਰੀ ਮਜਦੂਰਾਂ ਦੇ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਨਵੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਮਿਤੀ 01-10-2024 ਤੋਂ ਪਹਿਲਾਂ ਜਿੰਨ੍ਹਾਂ ਉਸਾਰੀ ਕਿਰਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰੇ ਕਿਰਤੀਆਂ ਦੇ ਪਰਿਵਾਰਕ ਮੈਬਰਾਂ ਨੂੰ ਐਕਸਗ੍ਰੇਸ਼ੀਆ ਦੀ ਰਾਸ਼ੀ ਜਲਦੀ ਦਿੱਤੀ ਜਾਵੇ। ਘਰੇਲੂ ਮਜ਼ਦੂਰਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਵੇ। ਗਿੱਗ ਵਰਕਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਤੇ ਗਿੱਗ ਵਰਕਰਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਵੇ। ਇਸ ਮੌਕੇ ਕਿਸਾਨ ਆਗੂ ਸਵਿੰਦਰ ਸਿੰਘ ਮੀਰਾਂਕੋਟ, ਡਾ ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜਾਮਪੁਰਾ, ਡਾ. ਪਰਮਿੰਦਰ ਸਿੰਘ, ਕਾਮਰੇਡ ਜਸਬੀਰ ਸਿੰਘ ਝਬਾਲ, ਗੁਰਨਾਮ ਸਿੰਘ ਦਾਊਦ ਨਿਰਮਲ ਸਿੰਘ ਛੱਜਲਵੱਡੀ, ਐਡਵੋਕੇਟ ਕਵਲਜੀਤ ਕੌਰ, ਡਾ. ਕਵਲਜੀਤ ਕੌਰ, ਸੁਮਨ ਰਾਣੀ ਵਿੱਤ ਸਕੱਤਰ ਆਂਗਣਵਾੜੀ , ਜਸਪਾਲ ਕੌਰ, ਮਨਜੀਤ ਕੌਰ, ਚਰਨਜੀਤ ਸਿੰਘ ਮਜੀਠਾ, ਕਿਰਪਾ ਰਾਮ ਆਦਿ ਨੇ ਵੀ ਸੰਬੋਧਨ ਕੀਤਾ।ਇਸ ਦੌਰਾਨ ਭੰਡਾਰੀ ਪੁਲ ਇਕ ਪਾਸੇ ਤੋਂ ਬੰਦ ਹੋਣ ਕਾਰਨ ਵੱਡਾ ਟ੍ਰੈਫਿਕ ਜਾਮ ਲੱਗ ਗਿਆ, ਹਾਲਾਕਿ ਇਕ ਤਰਫਾ ਟ੍ਰੈਫਿਕ ਚੱਲਦੀ ਰਹੀ। ਇਸ ਦੇ ਬਾਵਜੂਦ ਗੱਡੀਆਂ ਦੀ ਆਵਾਜਾਈ ਕਾਰਨ ਟ੍ਰੈਫਿਕ ਜਾਮ ਵਿਚ ਲੋਕ ਕਈ ਘੰਟੇ ਫਸੇ ਰਹੇ। ਕੈਪਸਨ - ਭੰਡਾਰੀ ਪੁਲ ਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਕਾਮਰੇਡ ਬੰਤ ਬਰਾੜ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਅਮਰਜੀਤ ਸਿੰਘ ਆਂਸਲ ਤੇ ਸਾਥੀ।