ਰੋਜ਼ ਬਡਸ ਪਬਲਿਕ ਸਕੂਲ ’ਚ ‘ਅਚੀਵਰਸ ਐਵਾਰਡ’ ਸਮਾਗਮ ਕਰਵਾਇਆ
ਰੋਜ਼ ਬਡਸ ਪਬਲਿਕ ਸਕੂਲ ’ਚ ‘ਅਚੀਵਰਸ ਐਵਾਰਡ’ ਸਮਾਗਮ ਕਰਵਾਇਆ
Publish Date: Thu, 12 Feb 2026 07:42 PM (IST)
Updated Date: Fri, 13 Feb 2026 04:12 AM (IST)

ਫੋਟੋ-19-20 ਕੈਪਸ਼ਨ : ਰੋਜ਼ ਬਡਸ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਇਨਾਮ ਦੇਣ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਹੋਰ। ਸਮਾਰੋਹ ਦੌਰਾਨ ਸ਼ਮਾ ਰੋਸ਼ਨ ਕਰਦੇ ਹੋਏ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਹੋਰ। * ਕਿਸੇ ਖੇਤਰ ’ਚ ਵਿਸ਼ੇਸ਼ ਸਫਲਤਾ ਮਿਹਨਤ ਨਾਲ ਹੀ ਮਿਲਦੀ : ਪ੍ਰਿੰ. ਹਰਪ੍ਰੀਤ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੋਜ਼ ਬਡਸ ਪਬਲਿਕ ਸਕੂਲ (ਨੇੜੇ ਗਾਇਤਰੀ ਮੰਦਰ) ਕਾਲੇ ਰੋਡ ਛੇਹਰਟਾ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਐਡਵੋਕੇਟ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਹੜੇ ਵਿਚ ਇਨਾਮ ਵੰਡ ‘ਅਚੀਵਰਸ ਐਵਾਰਡ’ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਹਰਪ੍ਰੀਤ ਕੌਰ ਵਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਿਦਆਰਥੀ ਸ਼ਾਮਿਲ ਸਨ। ਜਿਸ ਵਿਚ ਵੱਖ-ਵੱਖ ਕੈਟਾਗਰੀ ਦੇ ਅਧਾਰ ’ਤੇ ਸਕੂਲ ਦੇ ਯੋਗ ਵਿਿਦਆਰਥੀਆਂ ਨੂੰ ਸਕੂਲ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਵਿਿਸ਼ਆਂ ਦੀ ਸੂਚੀ ਤੇਜ ਪਾਠਕ, ਆਰਟਿਸਟਿਕ ਐਵਾਰਡ, ਚੰਗੇ ਸ਼ਿਸ਼ਟਾਚਾਰ, ਵਧੀਆ ਅਦਾਕਾਰ ਵਿਕਾਸ ਮਾਨਸਿਕਤਾ, ਵਧੀਆ ਟੀਮ ਲੀਡਰ ਆਦਿ ਵਜੋਂ ਸੀ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਅਚੀਵਰਸ ਐਵਾਰਡ’ ਦਾ ਅਰਥ ਹੈ ਉਚ ਪ੍ਰਾਪਤੀ ਇਹ ਇਕ ਅਜਿਹਾ ਸਨਮਾਨ ਹੈ ਜੋ ਕਿਸੇ ਖੇਤਰ ਵਿਚ ਵਿਸ਼ੇਸ਼ ਸਫਲਤਾ ਜਾਂ ਉੱਚ ਪ੍ਰਾਪਤੀਆਂ ਨੂੰ ਹਾਸਲ ਕਰਨ ਵਾਲੇ ਨੂੰ ਦਿੱਤਾ ਜਾਂਦਾ ਪੁਰਸਕਾਰ ਹੈ। ਇਸ ਦਾ ਅਨੁਵਾਦ ਉਤਮਤਾ ਲਈ ਦਿਤੇ ਗਏ ਇਕ ਇਨਾਮ ਵਜੋਂ ਹੈ। ਸਰਲ ਸ਼ਬਦਾਂ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਵਿਿਦਆਰਥੀਆਂ ਦਾ ਸਨਮਾਨ ਹੈ, ਜਿਨ੍ਹਾਂ ਨੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕੀਤਾ ਹੋਵੇ। ਉਨ੍ਹਾਂ ਜੇਤੂ ਵਿਿਦਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਤੇ ਸਮਰਪਨ ਦੀ ਸ਼ਲਾਘਾ ਕੀਤੀ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਸਮਾਗਮ ਦੌਰਾਨ ਸਕੂਲ ਦਾ ਸਟਾਫ ਵੀ ਸ਼ਾਮਿਲ ਸੀ।