ਚੋਰੀ ਦੀ ਐਕਟਿਵਾ ਸਮੇਤ ਦੋ ਗ੍ਰਿਫ਼ਤਾਰ
ਚੋਰੀ ਦੀ ਐਕਟਿਵਾ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
Publish Date: Thu, 12 Feb 2026 07:39 PM (IST)
Updated Date: Fri, 13 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੁਲਤਾਨਵਿੰਡ ਪੁਲਿਸ ਥਾਣੇ ਨੇ ਚੋਰੀ ਹੋਏ ਦੋਪਹੀਆ ਵਾਹਨ ਵੇਚਣ ਵਾਲੇ ਗਿਰੋਹ ਵਿਰੁੱਧ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਰਾਕੇਸ਼ ਸਿੰਘ ਅਤੇ ਹੈਪੀ ਪੁੱਤਰ ਲੱਬੂ ਵਾਸੀ ਅਮਰਕੋਟ ਜੰਡਿਆਲਾ ਗੁਰੂ ਪਿੰਡ ਵਜੋਂ ਹੋਈ ਹੈ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਕਿ ਦੋਵੇਂ ਨੌਜਵਾਨ ਚੋਰੀ ਹੋਈ ਐਕਟਿਵਾ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਨਾਕਾ ਲਗਾਇਆ ਗਿਆ ਤਾਂ ਇਕ ਗੈਰ-ਰਜਿਸਟਰਡ ਐਕਟਿਵਾ ਤੇ ਸਵਾਰ ਦੋਵੇਂ ਵਿਅਕਤੀ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ, ਪਰ ਸਲਿੱਪ ਹੋ ਗਏ ਅਤੇ ਡਿੱਗ ਪਏ ਤੇ ਉਨ੍ਹਾਂ ਨੂੰ ਫੜ ਲਿਆ ਗਿਆ। ਪੁੱਛਗਿੱਛ ਕਰਨ ਤੇ ਗੱਡੀ ਚੋਰੀ ਦੀ ਪਾਈ ਗਈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।