ਰਾਸ਼ਟਰੀ ਹਿੰਦੂ ਚੇਤਨਾ ਮੰਚ ਨੇ ਵੈਲੇਨਟਾਈਨ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਨੌਜਵਾਨਾਂ ਨੂੰ ਪੱਛਮੀ ਸੱਭਿਅਤਾ ਛੱਡ ਕੇ ਭਾਰਤੀ ਸੰਸਕ੍ਰਿਤੀ ਦਾ ਪਾਲਣ ਕਰਨਾ ਚਾਹੀਦਾ
Publish Date: Thu, 12 Feb 2026 07:38 PM (IST)
Updated Date: Fri, 13 Feb 2026 04:12 AM (IST)

ਫੋਟੋ-11 ਕੈਪਸ਼ਨ : ਵੈਲਨਟਾਈਨ ਡੇ ਦੇ ਗ੍ਰੀਟਿੰਗ ਕਾਰਡ ਸਾੜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਆਪ ਨੇਤਾ ਅਸ਼ੋਕ ਡਿੰਪੀ ਚੌਹਾਨ, ਸੂਬਾ ਪ੍ਰਧਾਨ ਅਨੁਜ ਖੇਮਕਾ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਆਪ ਨੇਤਾ ਅਸ਼ੋਕ ਡਿੰਪੀ ਚੌਹਾਨ, ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਵਿਚ ਵੈਲੇਨਟਾਈਨ-ਡੇ ਦੇ ਵਿਰੋਧ ਵਿਚ ਕਟੜਾ ਆਲੂਵਾਲੀਆ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਸੈਂਕੜੇ ਵਰਕਰਾਂ ਨੇ ਹੱਥਾਂ ਵਿਚ ਤਖਤੀਆਂ ਫੜ ਕੇ ਵੈਲੇਨਟਾਈਨ ਡੇ ਦੇ ਗ੍ਰੀਟਿੰਗ ਕਾਰਡ ਸਾੜ ਕੇ ਵੈਲਨਟਾਈਨ ਡੇ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਡਿੰਪੀ ਚੌਹਾਨ ਤੇ ਅਨੁਜ ਖੇਮਕਾ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਨੌਜਵਾਨਾਂ ਨੂੰ ਗਲਤ ਰਾਹ ’ਤੇ ਲਿਜਾ ਰਹੇ ਪੱਛਮੀ ਤਿਉਹਾਰ ਵੈਲੇਨਟਾਈਨ ਡੇ ਦਾ ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਲੜਕਾ ਜਾਂ ਲੜਕੀ ਸ਼ਰੇਆਮ ਬਾਜ਼ਾਰਾਂ ਵਿਚ ਕੋਈ ਵੀ ਗਲਤ ਹਰਕਤ ਨਾ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੱਛਮੀ ਸੱਭਿਅਤਾ ਨੂੰ ਛੱਡ ਕੇ ਭਾਰਤੀ ਸੰਸਕ੍ਰਿਤੀ ਦਾ ਪਾਲਣ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ ਅਤੇ ਅੰਗਰੇਜ਼ਾਂ ਦੇ ਤਿਉਹਾਰ ਨਾ ਮਨਾਉਣ ਦੀ ਸਹੁੰ ਚੁੱਕਣੀ ਚਾਹੀਦੀ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਅੰਗਰੇਜਾਂ ਦੇ ਤਿਉਹਾਰ ਮਨਾਉਣਾ ਸ਼ਹੀਦਾਂ ਦਾ ਅਪਮਾਨ ਹੈ। ਇਸ ਰੋਸ ਪ੍ਰਦਰਸ਼ਨ ਵਿਚ ਸੂਬਾ ਜਨਰਲ ਸਕੱਤਰ ਡੀਸੀ ਠਾਕੁਰ, ਮੀਤ ਪ੍ਰਧਾਨ ਰਾਕੇਸ਼ ਖੰਨਾ, ਸ਼ੰਕਰ ਅਰੋੜਾ, ਨਰੇਸ਼ ਮਹਾਜਨ, ਸੂਬਾ ਸਕੱਤਰ ਸੰਜੇ ਕੇਜਰੀਵਾਲ, ਜਿਲਾ ਜਨਰਲ ਸਕੱਤਰ ਪ੍ਰਦੀਪ ਸ਼ਰਮਾ, ਅਮਨ ਜੋਸ਼ੀ ਜਿਲ੍ਹਾ ਮੀਤ ਪ੍ਰਧਾਨ, ਪਾਰਸ ਸ਼ਰਮਾ, ਵਿਸ਼ਾਲ ਸ਼ਰਮਾ, ਜਵਿਦ ਸ਼ੇਖ, ਮੁਕੇਸ਼ ਕੁਮਾਰ ਸਚਿਨ ਬਜਾਜ, ਨਰਿੰਦਰ ਸਿੰਘ, ਕੁਨਾਲ ਅਰੋੜਾ, ਸੁਰਿੰਦਰ ਕੁਮਾਰ, ਰਾਹੁਲ ਬਜਾਜ, ਪ੍ਰੀਆਂਸ਼ੁ ਕੇਜਰੀਵਾਲ, ਜਸਪ੍ਰੀਤ ਸਾਹਿਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।