ਕਾਰ ’ਚੋਂ 2.55 ਲੱਖ ਚੋਰੀ
ਕਾਰ ਤੋਂ 2.55 ਲੱਖ ਚੋਰੀ
Publish Date: Thu, 12 Feb 2026 07:23 PM (IST)
Updated Date: Fri, 13 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਈ-ਡਵੀਜ਼ਨ ਖੇਤਰ ’ਚ ਇਕ ਕਾਰ ਤੋਂ ਨਕਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਨਿਤਿਸ਼ ਮਹਾਜਨ ਨੇ ਕਿਹਾ ਕਿ ਉਹ ਪੰਚਰ ਟਾਇਰ ਦੀ ਮੁਰੰਮਤ ਕਰਵਾਉਣ ਲਈ ਰੁਕਿਆ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨ ਨੇ ਉਸ ਦੀ ਕਾਰ ’ਚੋਂ ਲਗਪਗ 2.55 ਲੱਖ ਰੁਪਏ ਵਾਲਾ ਬੈਗ ਤੇ ਮਹੱਤਵਪੂਰਨ ਦਸਤਾਵੇਜ਼ ਚੋਰੀ ਕਰ ਲਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।