ਮਾਲ ਦੇ ਬਾਹਰੋਂ ਐਕਟਿਵਾ ਚੋਰੀ
ਮਾਲ ਦੇ ਬਾਹਰੋਂ ਐਕਟਿਵਾ ਚੋਰੀ
Publish Date: Thu, 12 Feb 2026 07:22 PM (IST)
Updated Date: Fri, 13 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਜੀਠਾ ਰੋਡ ਇਲਾਕੇ ’ਚ ਇਕ ਔਰਤ ਦੀ ਐਕਟਿਵਾ ਚੋਰੀ ਹੋ ਗਈ। ਆਰੂਸ਼ੀ ਸਿੰਗਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਟ੍ਰਿਲੀਅਮ ਮਾਲ ਦੇ ਬਾਹਰ ਆਪਣੀ ਕਾਲੀ ਐਕਟਿਵਾ ਖੜ੍ਹੀ ਕੀਤੀ ਸੀ, ਪਰ ਬਾਅਦ ’ਚ ਇਹ ਗਾਇਬ ਹੋ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।