ਸਰਕਾਰ ਵੱਲੋਂ ਸਮੁੱਚੇ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ : ਆਗੂ
ਸਰਕਾਰ ਵੱਲੋਂ ਸਮੁੱਚੇ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ: ਆਗੂ
Publish Date: Thu, 12 Feb 2026 07:04 PM (IST)
Updated Date: Fri, 13 Feb 2026 04:09 AM (IST)
* ਬਿਜਲੀ ਸੋਧ ਬਿੱਲ 2025 ਦਾ ਕੀਤਾ ਸਖਤ ਵਿਰੋਧ
ਕੈਪਸ਼ਨ: ਹੜਤਾਲ ਦੌਰਾਨ ਸੂਬਾ ਸਕੱਤਰ ਨਰਿੰਦਰ ਬੱਲ, ਅਮਰਜੀਤ ਸਿੰਘ ਬਾਬਾ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਖਤ ਵਿਰੋਧ ਕਰਦੇ ਵੱਖ ਵੱਖ ਜਥੇਬੰਦੀਆਂ ਦੇ ਬਿਜਲੀ ਮੁਲਾਜ਼ਮ।
ਬਲਰਾਜ ਸਿੰਘ, ਪੰਜਾਬੀ ਜਾਗਰਣ
ਵੇਰਕਾ : ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮੰਚ, ਪਾਵਰਕਾਮ, ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਤੇ ਪੈਨਸ਼ਨ ਯੂਨੀਅਨ ਵੈੱਲਫੇਅਰ ਪਹਿਲਵਾਨ ਸਰਕਲ ਦੀ ਹੜਤਾਲ ਤੇ ਰੋਸ ਰੈਲੀ ਲਈ ਇਕੱਠ ਸਾਥੀ ਬਿਕਰਮਜੀਤ ਸਿੰਘ ਸ਼ਾਮ ਨਗਰ ਤੇ ਗੁਰਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਹੋਇਆ। ਰੋਸ ਰੈਲੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਵਰਕਿੰਗ ਜਨਰਲ ਸਕੱਤਰ ਨਰਿੰਦਰ ਬੱਲ ਤੇ ਅਮਰਜੀਤ ਸਿੰਘ ਬਾਬਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾਰੂ ਲੋਕ ਵਿਰੋਧੀ ਨੀਤੀਆਂ ਖਿਲਾਫ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਹਮਾਇਤ ਕੀਤੀ ਗਈ ਹੈ। ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਹੜਤਾਲ ਦੀ ਲਾਮਬੰਦੀ ਲਈ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਤੇ ਕੀਤੀਆਂ ਸਹਿਮਤੀਆਂ ਲਾਗੂ ਨਾ ਕਰਨ ਸਮੇਤ ਅਦਾਰੇ ਦੀਆਂ ਕੀਮਤੀ ਜ਼ਾਇਦਾਦਾਂ ਵੇਚਣ ਵਰਗੇ ਅਤੀ ਮਹੱਵਪੂਰਨ ਮਸਲਿਆਂ ਦੇ ਹੱਲ ਲਈ ਅਤੇ ਅਗਲੇ ਸੰਘਰਸ਼ ਦੀ ਤਿਆਰੀ ਲਈ 16 ਫਰਵਰੀ ਸੋਮਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਨੇੜੇ ਬੱਸ ਅੱਡਾ ਲੁਧਿਆਣਾ ਵਿਖੇ ਸਾਂਝੇ ਧੜੇ ਦੇ ਆਗੂਆਂ ਦੀ 11 ਵਜੇ ਮੀਟਿੰਗ ਕੀਤੀ ਜਾਵੇਗੀ, ਜਿਸ ’ਚ ਪਿਛਲਾ ਰੀਵਿਊ ਕਰਕੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਰੋਧੀ ਰਵੱਈਏ ਖਿਲਾਫ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਵਿਧਾਨ ਸਭਾ ਵੱਲ ਕੀਤੇ ਜਾਣ ਵਾਲੇ ਝੰਡਾ ਮਾਰਚ ਅਤੇ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਮੂਹਰੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਵੱਡੀ ਲਾਮਬੰਦੀ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਮੁਲਾਜ਼ਮ ਤੇ ਪੈਨਸ਼ਨਰ ਸਾਥੀਆਂ ਜਿਵੇਂ ਕੇਂਦਰ ਸਰਕਾਰ ਸਮੁੱਚੇ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਲਈ ਬਿਜਲੀ ਸੋਧ ਬਿੱਲ 2025 ਨੂੰ ਬਜਟ ਸੈਸ਼ਨ ਦੌਰਾਨ ਪਾਸ ਕਰਾਉਣ ਲਈ ਮਨਸੂਬੇ ਘੜੀ ਬੈਠੀ ਹੈ ਦੇ ਘਾਤਕ ਖਤਰੇ ਨੂੰ ਭਾਂਪਦਿਆਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਹੜਤਾਲ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਲਾਮਬੰਦੀ ਦੀ ਜ਼ਰੂਰਤ ਹੈ। ਇਸ ਮੌਕੇ ਕੁਲਵੰਤ ਸਿੰਘ ਫਤਿਹਗੜ੍ਹ ਸ਼ੁਕਰਚੱਕ, ਗੁਰਪ੍ਰੀਤ ਸਿੰਘ, ਕਮਲ ਕਿਸ਼ੋਰ, ਮਾਨਕ ਮਲਹੋਤਰਾ, ਮਨਜੀਤ ਸਿੰਘ, ਇਕਬਾਲ ਸਿੰਘ, ਜਗਦੀਸ਼ ਅਰੋੜਾ, ਬਲੀ ਰਾਮ, ਸਲਵਿੰਦਰ ਸਿੰਘ ਆਦਿ ਸ਼ਾਮਲ ਹੋਏ।