ਕਿਡਸ ਪ੍ਰਾਈਡ ਸਕੂਲ ’ਚ ਨਵੇਂ ਸੈਸ਼ਨ ਲਈ ਦਾਖ਼ਲਾ ਸ਼ੁਰੂ
ਕਿਡਸ ਪ੍ਰਾਈਡ ਸਕੂਲ ’ਚ ਨਵੇਂ ਸੈਸ਼ਨ ਲਈ ਦਾਖਲਾ ਸ਼ੁਰੂ
Publish Date: Thu, 12 Feb 2026 07:02 PM (IST)
Updated Date: Fri, 13 Feb 2026 04:09 AM (IST)

ਫੋਟੋ-6 ਕੈਪਸ਼ਨ : ਕਿਡਸ ਪ੍ਰਾਈਡ ਸਕੂਲ ਵਿਖੇ ਦਾਖਲੇ ਦੌਰਾਨ ਵਿਦਿਆਰਥੀ ਦਾ ਸਵਾਗਤ ਕਰਦੇ ਪ੍ਰਿੰ. ਪੈ੍ਰਟੀ ਜੈਨ ਤੇ ਹੋਰ। ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਬੱਚਿਆਂ ਦੇ ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਉਤਰ ਰਿਹਾ ਹੈ। ਇਹ ਜਾਣਕਾਰੀ ਕਿਡਸ ਪ੍ਰਾਈਡ ਸਕੂਲ ਬਾਈਪਾਸ ਸਵਿਸ ਸਿਟੀ ਵਿਖੇ ਨਵੇਂ ਸੈਸ਼ਨ ਲਈ ਦਾਖਲੇ ਦੀ ਸ਼ੁਰੂਆਤ ਦੌਰਾਨ ਪ੍ਰਿੰਸੀਪਲ ਪੈ੍ਰਟੀ ਜੈਨ ਅਤੇ ਐੱਮਡੀ ਸ਼ਾਂਤੀ ਜੈਨ ਨੇ ਸਾਂਝੀ ਕੀਤੀ। ਪ੍ਰਿੰਸੀਪਲ ਪ੍ਰੈਟੀ ਜੈਨ ਨੇ ਸਕੂਲ ’ਚ ਨਵਾਂ ਦਾਖਲਾ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਵਾਗਤ ਕੀਤਾ ਅਤੇ ਪ੍ਰਾਥਨਾ ਸਭਾ ਵਿਚ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨਵੀਆਂ ਕਲਾਸਾਂ ਲਈ ਦਾਖਲਾ ਲੈਣ ਲੈ ਕੇ ਨਵਾਂ ਸੈਸ਼ਨ ਸ਼ੁਰੂ ਕਰਨ ਵਾਲੇ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪੜ੍ਹ ਲਿਖ ਕੇ ਬੱਚੇ ਆਪਣੇ ਜੀਵਨ ਵਿਚ ਉੱਚ ਮੁਕਾਮ ਹਾਸਲ ਕਰ ਸਕਦੇ ਹਨ। ਐੱਮਡੀ ਸ਼ਾਂਤੀ ਜੈਨ ਨੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਫਰਵਰੀ ਮਹੀਨੇ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਫਰਵਰੀ ਤੇ ਮਾਰਚ ਮਹੀਨੇ ਦੀ ਫੀਸ ਬਿਲਕੁਲ਼ ਮਾਫ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਸੈਸ਼ਨਾਂ ਰਾਹੀਂ ਬੱਚਿਆਂ ਦੀਆਂ ਕਮੀਆਂ ਜਾਣ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਹਰ ਮਹੀਨੇ ਬੱਚਿਆਂ ਦੇ ਮਾਪਿਆਂ ਨਾਲ ਵੀ ਮੀਟਿੰਗ ਕੀਤੀ ਜਾਂਦੀ ਹੈ। ਐੱਮਡੀ ਸ਼ਾਂਤੀ ਜੈਨ ਨੇ ਕਿਹਾ ਕਿ ਬੱਚੇ ਦੇ ਵਿਕਾਸ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਕੂਲ ਆਉਣ ’ਤੇ ਹੀ ਪਤਾ ਲੱਗ ਸਕਦੀਆਂ ਹਨ। ਇਸ ਲਈ ਆਪਣੇ ਬੱਚੇ ਦੀ ਹਰ ਕਾਰਗੁਜਾਰੀ ਜਾਨਣ ਲਈ ਮਾਪਿਆਂ ਨੂੰ ਪੇਰੈਂਟਸ-ਮੀਟਿੰਗ ਵਿਚ ਜਰੂਰ ਆਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਨੂੰ ਸੋਸ਼ਲ ਨੈੱਟਵਰਕ ਬਾਰੇ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਅਧਿਆਪਕ ਤੇ ਪੇਰੈਂਟਸ ਆਪਸ ਵਿਚ ਗੱਲਬਾਤ ਕਰਦੇ ਹਨ। ਕਦੇ-ਕਦੇ ਬੱਚੇ ਆਪਣੀ ਗੱਲ ਅਧਿਆਪਕ ਨੂੰ ਚੰਗੀ ਤਰ੍ਹਾਂ ਨਹੀਂ ਸਮਝਾ ਪਾਉਂਦੇੇ, ਪਰ ਪੀਟੀ ਮੀਟਿੰਗ ਦੇ ਜਰੀਏ ਉਹ ਆਪਣੇ ਕਈ ਸਵਾਲਾਂ ਦਾ ਜਵਾਬ ਅਧਿਆਪਕਾਂ ਕੋਲੋ ਲੈ ਲੈਂਦੇ ਹਨ। ਇਸ ਤਰ੍ਹਾਂ ਬੱਚੇ ਸੋਸ਼ਲ਼ ਸਕਿਲ ’ਤੇ ਵੀ ਸੁਧਾਰ ਲੈ ਕੇ ਆ ਸਕਦੇ ਹਨ। ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸਾਨੂੰ ਬੱਚਿਆਂ ਦੀ ਕਮਜੋਰੀ, ਚੰਗੀਆਂ ਅਤੇ ਮਾੜੀਆਂ ਆਦਤਾਂ ਉਨ੍ਹਾਂ ਦੀ ਝਿਜਕ ਸਭ ਕੁਝ ਦੂਰ ਕਰਨ ਲਈ ਪੀਟੀ ਮੀਟਿੰਗ ਵਿਚ ਜਰੂਰ ਸ਼ਾਮਿਲ ਹੋਣਾ ਚਾਹੀਦਾ ਹੈ। ਅੰਤ ਵਿਚ ਸਾਰੇ ਬੱਚਿਆਂ ਨੂੰ ਮਿਠਾਈ ਵੀ ਵੰਡੀ ਗਈ ਅਤੇ ਨਵੇਂ ਸੈਸ਼ਨ ਦੀ ਸ਼ੁਭ ਸ਼ੁਰੂਆਤ ਲਈ ਦਾਖਲਾ ਲੈਣ ਵਾਲੇ ਬੱਚਿਆਂ ਦਾ ਸਾਰੇ ਅਧਿਆਪਕਾਂ ਨੇ ਵੀ ਸਵਾਗਤ ਕੀਤਾ।