ਮਹਾਸ਼ਿਵਰਾਤਰੀ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ 14 ਨੂੰ
ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ 14 ਫਰਵਰੀ ਨੂੰ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
Publish Date: Thu, 12 Feb 2026 06:59 PM (IST)
Updated Date: Fri, 13 Feb 2026 04:09 AM (IST)

ਫੋਟੋ:9 ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸਮੂਹ ਮੈਂਬਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ 14 ਫਰਵਰੀ ਨੂੰ ਬਾਬਾ ਮਹਾਕਾਲ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕੱਢੀ ਜਾਵੇਗੀ। ਇਸ ਸਬੰਧੀ ਗੋਲਬਾਗ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰਾਂ ਨੇ ਜਾਣਕਾਰੀ ਦਿੱਤੀ। ਡਾ. ਰਾਕੇਸ਼ ਸ਼ਰਮਾ, ਪ੍ਰੋ. ਮਾਲਾ ਚਾਵਲਾ, ਏਵਾਨ ਕਪੂਰ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜਲਦ ਹੀ ਮੁੱਕਮਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਭਗਤੀ, ਆਸਥਾ ਅਤੇ ਸਮਾਜਿਕ ਸਾਂਝ ਦਾ ਪ੍ਰਤੀਕ ਹੋਵੇਗੀ। ਖਾਸ ਤੌਰ ਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬੈਟਰੀ ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਉਹ ਵੀ ਆਸਾਨੀ ਨਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋ ਕੇ ਬਾਬਾ ਮਹਾਕਾਲ ਜੀ ਦੇ ਦਰਸ਼ਨ ਅਤੇ ਆਸ਼ੀਰਵਾਦ ਪ੍ਰਾਪਤ ਕਰ ਸਕਣ।ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਬਾਬਾ ਭੋਲੇਨਾਥ ਦਾ ਆਸ਼ੀਰਵਾਦ ਲੈਣ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ। ਇਸ ਮੌਕੇ ਮੋਨੂੰ ਮਹਾਜਨ, ਵਿਕਰਮ ਸ਼ਰਮਾ ਨੰਨੀ, ਰਾਹੁਲ ਵਰਮਾ, ਚੇਤਨ ਜੱਟ, ਵਿਕਾਸ ਖੰਨਾ, ਰਾਹੁਲ, ਰਾਹੁਲ ਤ੍ਰਿਖਾ, ਰਾਹੁਲ ਪਾਠਕ, ਅਨੀਕੇਤ, ਸਚਿਨ ਸ਼ਰਮਾ, ਗੋਰਖਨਾਥ, ਰਾਕੇਸ਼ ਅਰੋੜਾ, ਟਿੰਕੂ ਭਾਨ, ਬਾਸੂ ਆਦਿ ਹਾਜਰ ਸਨ।